ਬੀਡ -(ਮਨਦੀਪ ਕੌਰ )- ਮਹਾਰਾਸ਼ਟਰ ਦੀ ਬੀਡ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਅਜਿਹਾ ਈ-ਮੇਲ ਮਿਲਿਆ ਹੈ ਜਿਸ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ। ਨੌਜਵਾਨ ਨੂੰ ਮਿਲੇ ਸੁਨੇਹੇ ਦੇ ਵਿੱਚ ਅਯੋਧਿਆਂ ਦੇ ਸ੍ਰੀ ਰਾਮ ਮੰਦਰ ਨੂੰ ਬੰਬ ਜਾਂ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਇਹ ਸੁਨੇਹਾ ਪਾਕਿਸਤਾਨ ਵੱਲੋਂ ਮਿਲਿਆ ਹੈ ਜਿਸ ਵਿੱਚ ਸ੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੇ ਬਦਲੇ 100000 ਰੁਪਏ ਅਤੇ 50 ਹੋਰ ਲੋਕਾਂ ਨੂੰ ਇਸਦੇ ਵਿੱਚ ਸ਼ਾਮਿਲ ਕਰਨ ਦੀ ਗੱਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਸੁਨੇਹਾ ਭੇਜਣ ਵਾਲੇ ਨੇ ਨੌਜਵਾਨੋ ਧਮਕੀ ਦਿੱਤੀ ਹੈ ਕਿ ਸ੍ਰੀ ਰਾਮ ਮੰਦਿਰ ਨੂੰ ਬੰਬ ਦੇ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਨਾਲ ਹੀ ਉਸ ਨੇ ਸਬੂਤ ਵਜੋਂ ਆਪਣੀ ਲੋਕੇਸ਼ਨ ਪਿੰਨ ਕੀਤੀ ਹੋਈ ਹੈ। ਅਜਿਹੇ ਸੁਨੇਹੇ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਤੂਰੰਤ ਹੀ ਸ਼ਿਰੂਰ ਕਸਾਰ ਪੁਲਿਸ ਸਟੇਸ਼ਨ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਨੌਜਵਾਨ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਦੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅੱਗੇ ਹੋਰ ਜਾਂਚ ਵਧਣ ਦੇ ਨਾਲ ਸਾਰੀ ਗੱਲ ਸਪਸ਼ਟ ਹੋ ਜਾਵੇਗੀ।
ਦੂਜੇ ਪਾਸੇ ਇਸ ਸੁਨੇਹਾ ਵਿਚ ਨਾ ਸਿਰਫ਼ ਧਮਕੀ ਦਿੱਤੀ ਗਈ ਹੈ ਸਗੋਂ ਹੋਰ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਸ ਨਾਲ ਇੱਕ ਵੱਡੇ ਤਾਲਮੇਲ ਵਾਲੇ ਹਮਲੇ ਦੀ ਸੰਭਾਵਨਾ ਵੱਧ ਜਾਂਦੀ ਹੈ। ਪੁਲਸ ਨੇ ਨੌਜਵਾਨ ਦੇ ਅਕਾਊਂਟ ਦੀ ਪੁਸ਼ਟੀ ਕਰ ਲਈ ਹੈ ਅਤੇ ਉਕਤ ਸੁਨੇਹੇ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਹੈਂਡਲ ਦੇ ਮੂਲ ਅਤੇ ਪਾਕਿਸਤਾਨ ਨਾਲ ਇਸਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਜ਼ਿਲ੍ਹੇ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ ਅਤੇ ਸਥਾਨਕ ਅਧਿਕਾਰੀ ਹਾਈ ਅਲਰਟ ‘ਤੇ ਹਨ।
ਦੱਸ ਦਈਏ ਅਯੋਧਿਆ ਦੇ ਸ਼੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀਆ ਪਹਿਲੇ ਵੀ ਕਈ ਧਮਕੀਆਂ ਮਿਲ ਚੁੱਕੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਹਾਈ ਅਲਰਟ ਮੋੜ ਵਿੱਚ ਤਿਆਰ ਹੈ। ਤਾਂ ਜੋ ਆਉਣ ਵਾਲੀ ਹਰ ਮੁਸ਼ਕਿਲ ਦਾ ਪਿਛਲਾ ਤੋਂ ਹੀ ਮੁਕਾਬਲਾ ਕੀਤਾ ਜਾ ਸਕੇ।