ਜਲੰਧਰ -(ਮਨਦੀਪ ਕੌਰ )- ਜਲੰਧਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ dr ਹਿਮਾਂਸ਼ੂ ਅਗਰਵਾਲ , ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਵਲੋ ਅੱਜ ਜਿਲ੍ਹੇ ਭਰ ਦੀ ਵਿਵਸਥਾ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ।
ਸਭ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਿਵਾਸੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਏ ਹੋਏ ਬਚਨ ਨੂੰ ਦੁਹਰਾਇਆ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋ ਸੈਂਟਰ ਦੇ ਮਾਧਿਅਮ ਨਾਲ ਪੂਰੇ ਜਿਲੇ ਉੱਤੇ ਨਜ਼ਰ ਰੱਖੀ ਜਾ ਰਹੀ। ਇਸ ਲਈ ਇੱਕ ਕੰਟਰੋਲ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਨਾਗਰਿਕ ਕਿਸੇ ਵੀ ਤਰਹਾਂ ਦੀ ਸ਼ੱਕੀ ਵਸਤੂ ਜਾ ਡਰੋਨ ਦੀਆਂ ਗਤੀਵਿਧੀਆਂ ਕਿਸੇ ਹੋਰ ਗਤੀ ਵਿੱਤੀ ਵੀ ਸ਼ਿਕਾਇਤ ਕਰਨ ਲਈ ਕੰਟਰੋਲ ਰੂਮ 0181-2224417 ਉਥੇ ਸੰਪਰਕ ਕਰ ਸਕਦੇ ਹਨ ।
ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਸਾਵਧਾਨੀ ਬਰਤਨ ਨੂੰ ਕਿਹਾ ਗਿਆ ਹੈ। ਅਤੇ ਸੁਰੱਖਿਆ ਦੇ ਸਾਰੇ ਪ੍ਰੋਟੋਕੋਲ ਸੋਲੋ ਕਰਨ ਲਈ ਕਿਹਾ ਗਿਆ। ਖਾਸ ਕਰ ਬਲੈਕ ਅਕਾਊਂਟ ਦੇ ਸਮੇਂ ਦੇ ਵਿੱਚ। ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੀ ਜਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ । ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ।
ਗਲਤ ਖਬਰਾਂ ਫੈਲਾਉਣ ਵਾਲਿਆਂ ਤੇ ਹੋ ਸਕਦੀ ਹੈ ਕਾਰਵਾਈ।
ਗਲਤ ਖਬਰਾਂ ਫੈਲਾਉਣ ਵਾਲਿਆਂ ਦੇ ਲਈ ਪ੍ਰਸ਼ਾਸਨ ਨੇ ਕਿਹਾ ਕਿ ਉਹਨਾਂ ਦੀ ਕੜੀ ਨਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਹੈ । ਅਤੇ ਗਲਤ ਖਬਰਾਂ ਤੇ ਲਾਉਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਘਬਰਾਹਟ ਦੇ ਵਿੱਚ ਜਿਆਦਾ ਖਰੀਦਾਰੀ ਕਰਨ ਤੋਂ ਬਚੋ। ਅਤੇ ਆਪਣੇ ਅਧਿਕਾਰੀਆਂ ਨੂੰ ਜਮਾ ਖੋਰੀ ਅਤੇ ਕਾਲਾ ਬਜ਼ਾਰੀ ਵਰਗਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।