ਜਲੰਧਰ -(ਮਨਦੀਪ ਕੌਰ )- ਜਲੰਧਰ ਵੈਸਟ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਚ ਲਗਾਤਾਰ ਵਾਧਾ ਹੁੰਦਾ ਦਿਖ ਰਿਹਾ ਹੈ। ਜਿੱਥੇ ਅੱਜ ਸਵੇਰੇ ਸਵੇਰੇ ਕੁਝ ਨਾਬਾਲਿਗ ਬੱਚਿਆਂ ਦੇ ਵੱਲੋਂ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਤਾਜ਼ਾ ਮਾਮਲਾ ਗਰੋਵਰ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਉਹ ਪਾਠ ਕਰ ਰਿਹਾ ਸੀ ਉਨੀ ਦੇਰ ਨੂੰ ਤਿੰਨ ਬੱਚੇ ਮੰਦਰ ਦੇ ਵਿੱਚ ਦਾਖਿਲ ਹੋਏ। ਜਿਨਾਂ ਦੇ ਵਿੱਚੋਂ ਦੇਖਣ ਨੂੰ ਇੱਕ ਨੇਪਾਲੀ ਅਤੇ ਦੋ ਪ੍ਰਵਾਸੀ ਬੱਚੇ ਲੱਗ ਰਹੇ ਸਨ। ਪੁਜਾਰੀ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਬੱਚਾ ਚਰਨ ਪਦੁਕਾ ਚੱਕ ਕੇ ਜੈਕਟ ਦੇ ਵਿੱਚ ਪਾ ਕੇ ਲੈ ਗਏ। ਇਹ ਸਾਰੀ ਘਟਨਾ ਉਥੋਂ ਦੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ।
ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਤਿੰਨ ਬੱਚੇ ਸ਼ਨੀ ਮਹਾਰਾਜ ਜੀ ਦੇ ਚਾਂਦੀ ਦੇ ਚਰਨ ਚੁੱਕ ਕੇ ਜੈਕਟ ਦੇ ਵਿੱਚ ਪਾ ਕੇ ਦੂਸਰੇ ਗੇਟ ਤਾਂ ਨੀ ਫਰਾਰ ਹੋ ਜਾਂਦੇ ਹਨ। ਨਾਲ ਹੀ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਨੂੰ ਸ਼ਾਇਦ ਕਿਸੇ ਨੇ ਚੋਰੀ ਉੱਤੇ ਲਗਾਇਆ ਹੋਇਆ ਹੈ ਕਿਉਂਕਿ ਏਡੀ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਕੱਲਾ ਇਹਨਾਂ ਬੱਚਿਆਂ ਦਾ ਕੰਮ ਨਹੀਂ ਹੋ ਸਕਦਾ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

