ਚਮਕੌਰ ਸਾਹਿਬ -(ਮਨਦੀਪ ਕੌਰ )– ਚਮਕੌਰ ਸਾਹਿਬ ਦੇ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅੱਜ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਗੱਡੀ ਦੀ ਕਿਸੇ ਹੋਰ ਗੱਡੀ ਦੇ ਨਾਲ ਅਮਨੋ ਸਾਹਮਨੇ ਟੱਕਰ ਹੋ ਗਈ। ਹਾਦਸੇ ਦੇ ਸਮੇਂ ਵਿਧਾਇਕ ਆਪਣੀ ਗੱਡੀ ਦੇ ਵਿੱਚ ਮੌਜੂਦ ਸਨ। ਜਦ ਕਿ ਉਹਨਾਂ ਦੀ ਗੱਡੀ ਉਹਨਾਂ ਦਾ ਡਰਾਈਵਰ ਚਲਾ ਰਿਹਾ ਸੀ।
ਇਹ ਹਾਦਸਾ ਨਹਿਰ ਦੇ ਪੁੱਲ ਦੇ ਕੋਲ ਚੌਂਕ ਦੇ ਵਿੱਚ ਹੋਇਆ। ਇਸ ਹਾਦਸੇ ਦੇ ਵਿੱਚ ਦੂਸਰੀ ਕਾਰ ਸਵਾਰ ਮਹਿਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ।

