ਅੰਮ੍ਰਿਤਸਰ -(ਮਨਦੀਪ ਕੌਰ )- ਹੁਣੇ ਹੁਣੇ ਦੀ ਇੱਕ ਸਨਸਨੀ ਖਬਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਇੱਕ ਕਰਨਾਲ ਦੇ ਵਿਅਕਤੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਰਾਬ ਪੀ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਉੱਤੇ ਸਰਵੱਧ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੀ ਗੱਲ ਕਬੂਲੀ ਗਈ ਹੈ।
ਦੱਸ ਦਈਏ ਕਿ ਇਹ ਵਿਅਕਤੀ ਕਰਨਾਲ ਤੋਂ ਇਕੱਲਾ ਹੀ ਸ਼੍ਰੀ ਦਰਬਾਰ ਸਾਹਿਬ ਆਇਆ ਹੈ। ਉਸਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ ਅਤੇ ਉਹ ਘਰ ਹਨ। ਉਹ ਇਕੱਲਾ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਹੈ ਅਤੇ ਇੱਥੇ ਹੀ ਆ ਕੇ ਉਸਨੇ ਸ਼ਰਾਬ ਪੀਤੀ ਹੈ। ਪਰ ਉਹ ਅੰਦਰ ਪਰਿਕਰਮਾ ਕਰਨ ਨਹੀਂ ਗਿਆ। ਅੱਜ ਦੇ ਸਮਾਗਮ ਨੂੰ ਦੇਖਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਪਹਿਰੇਦਾਰਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵਿਅਕਤੀ ਨੇ ਅਗਰ ਨਸ਼ੇ ਦਾ ਸੇਵਨ ਕੀਤਾ ਹੋਵੇ ਤਾਂ ਉਸ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਇਸੇ ਤਰਹਾਂ ਹੀ ਇਸ ਵਿਅਕਤੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਉਸ ਨੂੰ ਫੜ ਕੇ ਬਾਹਰ ਕੱਢਿਆ ਗਿਆ। ਪਰ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਬਹੁਤ ਹੀ ਰੋਸ਼ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਵੱਲੋਂ ਅੰਮ੍ਰਿਤ ਛਕਿਆ ਗਿਆ ਹੈ ਅਤੇ ਗਾਤਰਾ ਸਾਹਿਬ ਗਲੇ ਦੇ ਵਿੱਚ ਪਾ ਕੇ ਹੀ ਸ਼ਰਾਬ ਪੀਤੀ ਗਈ ਹੈ ਅਤੇ ਆਪਣੇ ਅੰਮ੍ਰਿਤ ਨੂੰ ਭੰਗ ਕੀਤਾ ਗਿਆ ਹੈ ।

