ਤਰਨ ਤਾਰਨ -(ਮਨਦੀਪ ਕੌਰ )- ਤਰਨ ਤਾਰਨ ਦੇ ਹਲਕੇ ਦੇ ਵਿੱਚੋਂ ਵਿਧਾਨ ਸਭਾ ਚੋਣਾਂ ਦਾ ਪਹਿਲਾ ਰੁਝਾਨ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਇਸ ਸਮੇਂ ਤਰਨ ਤਾਰਨ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ ਤੇ ਚੱਲ ਰਹੇ ਹਨ। ਗਿਣਤੀ ਸੈਂਟਰ ਵਿਖੇ ਬੈਲੇਟ ਪੇਪਰ ਖੁੱਲਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਰੁਝਾਨ ਜਨਤਕ ਕੀਤਾ ਗਿਆ ਹੈ। ਪਰ ਅਜੇ ਤੱਕ ਇਹ ਪਹਿਲਾ ਰੁਝਾਨ ਹੈ ਬਾਕੀ ਅਗਲੇ ਰੋਜ਼ਾਨਾ ਤੇ ਪਤਾ ਲੱਗੇਗਾ ਕਿ ਇਸ ਹਲਕੇ ਦੀ ਕਮਾਨ ਕਿਸ ਦੇ ਹੱਥ ਹੁੰਦੀ ਹੈ।
ਪਹਿਲੇ ਰੁਝਾਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 2910 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਜਦਕਿ ਆਮ ਆਦਮੀ ਪਾਰਟੀ 2285 ਵੋਟਾਂ ਦੇ ਨਾਲ ਦੂਜੇ ਸਥਾਨ ਤੇ ਹੈ ਅਤੇ ਕਾਂਗਰਸ 1379 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਹੈ। ਵਾਰਿਸ ਪੰਜਾਬ ਦੇ 1005 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਅਤੇ ਅਖੀਰ ਵਿੱਚ ਭਾਜਪਾ 282 ਵੋਟਾਂ ਦੇ ਨਾਲ 5ਵੇ ਨੰਬਰ ਤੇ ਹੈ ।
ਦੱਸ ਦਈਏ ਕਿ ਇਹਨਾਂ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣੇ ਹਨ। ਜਿਮਨੀ ਚੋਣਾਂ ਦੇ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ। ਜਿਨਾਂ ਦੇ ਵਿੱਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਦੇ, ਅਤੇ ਬਾਕੀ ਦੇ ਆਜ਼ਾਦ ਉਮੀਦਵਾਰ ਹਨ।

