ਤਰਨ-ਤਾਰਨ -(ਮਨਦੀਪ ਕੌਰ )- ਤਰਨ ਤਾਰਨ ਦੇ ਵਿੱਚ ਅੱਜ ਸਵੇਰੇ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਮੁਕਾਬਲਾ ਹੋ ਗਿਆ। ਜਿਸ ਵਿੱਚ ਇੱਕ ਮੁਜਰਮ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਕੋਲ ਪੈਂਦੇ ਪਿੰਡ ਵੈਰੋਵਾਲ ਦੇ ਵਿੱਚ ਪੁਲਿਸ ਵੱਲੋਂ ਹਾਈਟੈਕ ਨਾਕਾ ਲੱਗਾ ਹੋਇਆ ਸੀ। ਇਸ ਨਾਕੇ ਦੇ ਦੌਰਾਨ ਪੁਲਿਸ ਵੱਲੋਂ ਇੱਕ ਸ਼ੱਕੀ XUV ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਕਾਰ ਚਾਲਕ ਵੱਲੋਂ ਗੱਡੀ ਰੋਕਣ ਦੀ ਬਜਾਏ ਗੱਡੀ ਨੂੰ ਤੇਜ਼ ਕਰਕੇ ਭੁਜਾ ਲਿਆ ਗਿਆ।
ਨਾਲ ਹੀ ਕਾਰ ਚਾਲਕ ਵੱਲੋਂ ਪੁਲਿਸ ਉੱਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਮੌਕਾ ਸੰਭਾਲਦੇ ਹੋਏ ਜਵਾਬੀ ਕਾਰਵਾਈ ਕੀਤੀ । ਜਿਸ ਦੇ ਵਿੱਚ ਕਾਰ ਚਾਲਕ ਰਾਕੇਸ਼ ਭਾਰਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਬਾਅਦ ਵਿੱਚ ਗੱਡੀ ਦੀ ਤਲਾਸ਼ੀ ਦੇ ਸਮੇਂ ਪੁਲਿਸ ਨੂੰ ਦੋ ਪਿਸਤੋਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਜਖਮੀ ਮੁਜਰਮ ਦੀ ਪਹਿਚਾਨ ਰਾਕੇਸ਼ ਭਾਰਤੀ ਨਿਵਾਸੀ ਬਿਆਸ ਦੇ ਰੂਪ ਵਿੱਚ ਹੋਈ ਹੈ। ਪ੍ਰਸ਼ਾਸਨ ਨੇ ਦੱਸਿਆ ਹੈ ਕਿ ਰਕੇਸ਼ ਭਾਰਤੀ ਦੀ ਪੁਰਾਣੀ ਹਿਸਟਰੀ ਕੀ ਹੈ ਅਤੇ ਇਹ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਹੈ। ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕੁਝ ਮਹੱਤਵਪੂਰਨ ਲੀਡ ਮਿਲੀ ਹੈ। ਅਤੇ ਇਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਮਾਮਲਾ ਕਿਸੇ ਵੱਡੇ ਗਿਰੋਹ ਦੇ ਨਾਲ ਵੀ ਜੁੜ ਸਕਦਾ ਹੈ।

