ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਉੱਤੇ ਮਾਰੀ ਠੱਗੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਵਿਅਕਤੀ ਨੇ ਅੰਕੁਰ ਨਰੂਲਾ ਚਰਚ ਦੇ ਵਿੱਚ ਸਰਗਰਮ ਵਿਅਕਤੀ ਫਰਾਂਸਿਸ ਮਸੀਹ ਅਤੇ ਉਸ ਦੀ ਕੰਪਨੀ ਉੱਤੇ 37 ਲੱਖ ਰੁਪਏ ਦੀ ਠੱਗੀ ਦਾ ਇਲਜ਼ਾਮ ਲਗਾਇਆ ਹੈ।
ਪੀੜਿਤ ਵਿਅਕਤੀ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਪੂਜਾ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਦੌਰਾਨ ਫਰਾਂਸਿਸ ਮਸੀਹ ਦੇ ਸੰਪਰਕ ਵਿੱਚ ਆਏ ਸਨ। ਪੀੜਿਤ ਨੇ ਦੋਸ਼ ਲਗਾਇਆ ਹੈ ਕਿ ਫਰਾਂਸਿਸ ਮਸੀਹ ਨੇ ਉਹਨਾਂ ਨੂੰ ਟੂਰਿਸਟ ਵੀਜ਼ਾ ਅਤੇ ਵਿਦੇਸ਼ ਭੇਜਣ ਦੇ ਨਾਮ ਉੱਤੇ ਉਹਨਾਂ ਦੇ ਕੋਲੋਂ 37 ਲੱਖ ਰੁਪਏ ਲਏ ਹਨ। ਪਰ ਫਰਾਂਸਿਸ ਮਸੀਹ ਵੱਲੋਂ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ।
ਪੀੜਿਤ ਪੂਜਾ ਨੇ ਦੱਸਿਆ ਕਿ ਦੋਸ਼ੀ ਫਰਾਂਸਿਸ ਮਸੀਹ ਨੇ ਉਸ ਦੇ ਪਤੀ ਦੇਵਵਰ ਅਤੇ ਦੇਵਰਾਣੀ ਦੇ ਨਾਂ ਉੱਤੇ ਨਕਲੀ ਵੀਜ਼ਾ ਅਤੇ ਟਿਕਟਾਂ ਦਿਖਾ ਕੇ ਉਹਨਾਂ ਦੇ ਕੋਲੋਂ 37 ਲੱਖ ਰੁਪਏ ਠੱਗੇ ਹਨ। ਹੁਣ ਵਿਦੇਸ਼ ਭੇਜਣ ਦੇ ਨਾਮ ਉੱਤੇ ਇੱਕ ਸਾਲ ਛੇ ਮਹੀਨੇ ਤੋਂ ਟਾਲ ਮਟੋਲ ਕਰ ਰਿਹਾ ਹੈ।
ਪੀੜਿਤ ਨੇ ਦੱਸਿਆ ਕਿ ਫਰਾਂਸਿਸ ਮਸੀਹ ਅੰਕੁਰ ਨਰੂਲਾ ਦੇ ਚਰਚ ਦੇ ਵਿੱਚ ਉਹਨਾਂ ਨੂੰ ਮਿਲਿਆ ਸੀ। ਉਹ ਉਥੋਂ ਦੇ ਸਾਰੇ ਕੰਮ ਕਾਰ ਸੰਭਾਲਦਾ ਸੀ ਅਤੇ ਸਾਰੇ ਕੰਮਾਂ ਦੇ ਵਿੱਚ ਅੱਗੇ ਰਹਿੰਦਾ ਸੀ। ਇਸ ਲਈ ਉਹ ਦੋਸ਼ੀ ਉੱਤੇ ਭਰੋਸਾ ਕਰ ਬੈਠੇ। ਜਦੋਂ ਇਹ ਗੱਲ ਵਸ ਤੋਂ ਬਾਹਰ ਹੋ ਗਈ ਉਸ ਟਾਈਮ ਪੀੜਿਤਾਂ ਵੱਲੋਂ ਚਰਚ ਦੇ ਇੱਕ ਹੋਰ ਆਦਮੀ ਗੌਰਵ ਪ੍ਰਧਾਨ ਦੇ ਨਾਲ ਗੱਲ ਕੀਤੀ ਗਈ। ਉਨਾਂ ਵੱਲੋਂ ਪੈਸੇ ਵਾਪਿਸ ਦਵਾਉਣ ਦੀ ਗੱਲ ਕੀਤੀ ਗਈ। ਔਰ ਕਈ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਮਿਲੇ। ਪੀੜਤਾਂ ਨੇ ਕਿਹਾ ਕਿ ਇਸ ਠੱਗੀ ਗੈਂਗ ਦੇ ਵੱਲੋਂ ਸ਼ਿਕਾਰ ਹੋਏ ਕਈ ਹੋਰ ਵਿਅਕਤੀ ਵੀ ਸਾਹਮਣੇ ਆਉਣ ਲਈ ਤਿਆਰ ਹਨ।
ਪੀੜੀ ਤਾਂ ਨੇ ਦੱਸਿਆ ਕਿ ਭਾਨੇ ਸਿੱਧੂ ਵੱਲੋਂ ਵੀ ਇਹਨਾਂ ਦੀ ਸਾਰੀ ਪੁੱਛ ਪੜਤਾਲ ਕਰਕੇ ਸਾਰੇ ਸਬੂਤ ਇਕੱਠੇ ਕੀਤੇ ਗਏ ਸਨ ਅਤੇ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਗਈ ਸੀ ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਭਾਨੇ ਸਿੱਧੂ ਨੇ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਗਰ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਨਹੀਂ ਕਰਦੀਆਂ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਇਸ ਗੱਲ ਨੂੰ ਕੁਝ ਅਧਿਕਾਰੀਆਂ ਤੱਕ ਲੈ ਕੇ ਜਾਣਗੇ।

