ਚੰਡੀਗੜ੍ਹ-(ਮਨਦੀਪ ਕੌਰ )- ਚੰਡੀਗੜ੍ਹ ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਪੀਐਸ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪੁਸਪੇਂਦਰ ਕੁਮਾਰ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਡੀਜੀਪੀ ਦਾ ਵਾਧੂ ਚਾਰਜ ਸੰਭਾਲਣਗੇ।
ਚੰਡੀਗੜ੍ਹ ਡੀਜੀਪੀ ਦਾ ਅਹੁਦਾ ਆਈਪੀਐਸ ਰਾਜਕੁਮਾਰ ਸਿੰਘ ਦੇ ਦਿੱਲੀ ਤਬਾਦਲੇ ਤੋਂ ਬਾਅਦ ਖਾਲੀ ਸੀ। ਰਾਜਕੁਮਾਰ ਸਿੰਘ ਨੂੰ ਅਪ੍ਰੈਲ ਵਿੱਚ ਸੁਰੇਂਦਰ ਯਾਦਵ ਦੇ ਤਬਾਦਲੇ ਤੋਂ ਬਾਅਦ ਚੰਡੀਗੜ੍ਹ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਸੀ। ਰਾਜਕੁਮਾਰ ਸਿੰਘ ਉਸ ਸਮੇਂ ਚੰਡੀਗੜ੍ਹ ਆਈਜੀ ਸਨ।