ਪੰਜਾਬ -(ਮਨਦੀਪ ਕੌਰ )- ਮੋਹਾਲੀ ਦੇ ਵਿੱਚ ਪਿੰਡ ਸੁਹਾਨਾ ਦੇ ਵਿੱਚ ਦੇਰ ਸ਼ਾਮ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਹਮਲਾਵਰ ਬੋਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ। ਹਮਲਾਵਰਾਂ ਵੱਲੋਂ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਸਿੱਧਾ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਉਸਨੂੰ ਹਸਪਤਾਲ ਲਜਾਇਆ ਗਿਆ । ਜਿੱਥੇ ਉਸਦੀ ਮੌਤ ਹੋ ਗਈ। ਕਬੱਡੀ ਖਿਡਾਰੀ ਦੀ ਮੌਤ ਤੋਂ ਬਾਅਦ ਫ ਹਸਪਤਾਲ ਦੇ ਡਾਕਟਰਾਂ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕਬੱਡੀ ਖਿਡਾਰੀ ਰਾਣਾ ਬਲਚੋਰੀਆ ਨੂੰ 6.05 ਮਿੰਟ ਤੇ ਹਸਪਤਾਲ ਲਿਆਂਦਾ ਗਿਆ ਸੀ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।
ਉਥੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਵੱਲੋਂ ਸੈਲਫੀ ਲੈਣ ਦੇ ਬਹਾਨੇ ਗੋਲੀਆਂ ਚਲਾਈਆਂ ਗਈਆਂ ਹਨ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਪਹਿਲੇ ਰਾਣਾ ਬਲਾ ਚੋਰੀਆਂ ਨੂੰ ਸੈਲਫੀ ਲੈਣ ਤਾਂ ਬਹਾਨਾ ਲਗਾਇਆ ਅਤੇ ਬਾਅਦ ਵਿੱਚ ਪਿੱਛੋਂ ਦੀ ਆ ਕੇ ਉਸਦੇ ਮੂੰਹ ਉੱਪਰ ਕਾਲਾ ਕੱਪੜਾ ਬੰਨ ਦਿੱਤਾ ਫਿਰ ਸਾਹਮਣੇ ਆ ਕੇ ਉਸਦੇ ਤਾਬੜ-ਤੋੜ ਗੋਲੀਆਂ ਚਲਾਈਆਂ। ਦੱਸ ਦਈਏ ਇਹ ਸਾਰੀ ਵਾਰਦਾਤ ਗਾਇਕ ਮਨਕੀਰਤ ਔਲਖ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਵਾਪਰੀ। ਗੋਲੀਆਂ ਚੱਲਣ ਤੋਂ ਬਾਅਦ ਮੌਕੇ ਉੱਤੇ ਹਫਰਾ-ਦਫੜੀ ਮੱਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਗਿਆ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਆਸ ਪਾਸ ਦੇ ਲੱਗੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਤਾਂ ਕਿ ਕਾਤਲਾਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।
ਦੱਸ ਦਈਏ ਕਿ ਕਬੱਡੀ ਖਿਡਾਰੀ ਰਾਨਾ ਬਲਾਚੋਰੀਆ ਦਾਦ ਦਿਨ ਪਹਿਲਾਂ ਹੀ ਹਜੇ ਵਿਆਹ ਹੋਇਆ ਸੀ। ਇਸ ਸਮੇਂ ਕਬੱਡੀ ਖਿਡਾਰੀ ਦੇ ਘਰ ਮਾਤਮ ਪਸਰਿਆ ਹੋਇਆ ਹੈ। ਇਸ ਤੋਂ ਇਲਾਵਾ ਦੇਰ ਰਾਤ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਵਿੱਚ ਘਨਸ਼ਾਮਪੂਰੀਆ ਗੈਂਗ ਇਸ ਕਤਲ ਦੀ ਜਿੰਮੇਵਾਰੀ ਲੈ ਰਹੀ ਹੈ। ਦੱਸ ਦਈਏ ਇਸ ਸਮੇਂ ਕਬੱਡੀ ਖਿਡਾਰੀ ਦੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਦੁਪਹਿਰ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।

