ਜਲੰਧਰ -(ਮਨਦੀਪ ਕੌਰ)-ਪੰਜਾਬੀ ਸਿੰਗਰਾਂ ਦੁਆਰਾ ਵਿਵਾਦਿਤ ਗਾਣਿਆਂ ਨੂੰ ਲੈ ਕੇ ਇੱਕ ਵਾਰੀ ਫਿਰ ਇਹ ਮੁੱਦਾ ਗਰਮਾਣਾ ਸ਼ੁਰੂ ਹੋ ਗਿਆ ਹੈ। ਥੋੜਾ ਟਾਈਮ ਪਹਿਲੇ ਹੀ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣੇ ਨੂੰ ਲੈ ਕੇ ਮਹਿਲਾ ਅਯੋਗ ਦੇ ਵਿੱਚ ਕੰਪਲੇਂਟ ਕੀਤੀ ਗਈ ਸੀ। ਫਿਰ ਇਹਨਾਂ ਦੋਹਾਂ ਸਿੰਗਰਾ ਨੇ ਆਪਣੇ ਆਪ ਨੂੰ ਆਊਟ ਆਫ ਕੰਟਰੀ ਹੋਣ ਦਾ ਹਵਾਲਾ ਦੇ ਕੇ ਫੋਨ ਉੱਤੇ ਗੱਲ ਕਰਕੇ ਮਾਫੀ ਮੰਗ ਕੇ ਜਾਨ ਛਡਵਾਈ ਸੀ।
ਹਾਲ ਦੇ ਵਿੱਚ ਹੀ ਹੁਣ ਪੰਜਾਬ ਦੇ ਦੋ ਹੋਰ ਸਿੰਗਰਾਂ ਦੇ ਨਾਮ FIR ਫਾਇਰ ਕੀਤੀ ਗਈ ਹੈ। ਇਹ ਮਸ਼ਹੂਰ ਪੰਜਾਬੀ ਸਿੰਗਰ ਆਰ ਨੇਟ ਅਤੇ ਗੁਰਲੇਜ ਅਖਤਰ ਹਨ। ਦੱਸਿਆ ਜਾ ਰਿਹਾ ਹੈ ਕਿ ਆਰਨੇਟ ਅਤੇ ਗੁਰਲੇਜ ਅਖਤਰ ਦੇ” 315 “ਗਾਣੇ ਦਾ ਵਿਵਾਦ ਵੱਧ ਗਿਆ ਹੈ। ਇਸ ਗਾਣੇ ਨੂੰ ਲੈ ਕੇ ਪਹਿਲਾਂ ਹੀ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਹੋ ਚੁੱਕੀ ਹੈ। ਜਿਸ ਦੇ ਚਲਦੇ ਇਹਨਾਂ ਦੋਵਾਂ ਨੂੰ 16 ਅਗਸਤ ਜਾਣੀ ਅੱਜ ਦੁਪਹਿਰ 12.30 ਵਜੇ ਤੱਕ ਕਮਿਸ਼ਨਰ ਦਫਤਰ ਦੇ ਵਿੱਚ ਹਾਜਿਰ ਹੋਣਾ ਹੈ। ਦੱਸ ਦਈਏ ਇਹਨਾਂ ਦੋਨਾਂ ਗਾਇਕਾਂ ਦੇ ਖਿਲਾਫ ਸ਼ਿਕਾਇਤ ਜਲੰਧਰ ਦੇ ਭਾਜਪਾ ਪ੍ਰਧਾਨ ਟਰੇਡ ਸੈਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਨੇ ਕੀਤੀ ਸੀ।
ਸ਼ਿਕਾਇਤ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਜਿਸ ਗਾਣੇ ਦੇ ਵਿੱਚ ਭੜਕਾਊ ਬੋਲ ਅਤੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਨਾਲੇ ਵੀ “315” ਵਰਗੇ ਗਾਣੇ ਸਰਕਾਰ ਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਕਰਦੇ ਹਨ। ਅਤੇ ਅੱਜ ਦੀ ਪੀੜੀ ਨੂੰ ਗਲਤ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦੇ ਹਨ।
ਜਿਕਰ ਯੋਗ ਹੈ ਕਿ ਤਿੰਨ ਮਿੰਟ ਸੱਤ ਸੈਕਿੰਡ ਦੇ ਇਸ ਗਾਣੇ ਦੇ ਵਿੱਚ ਭਾਨੇ ਸਿੱਧੂ ਨੂੰ ਹਥਿਆਰਾਂ ਦੇ ਨਾਲ ਐਕਟਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਗਾਣੇ ਦੇ ਬੋਲਾਂ ਦੇ ਵਿੱਚ 1980 ਦੇ ਵਿੱਚ ਬਣੀ 315 ਬੋਰ ਗਨ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਯੂ ਟੀਊਬ ਉੱਤੇ ਹੁਣ ਤੱਕ 3.9 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ