ਗੁਰਦਾਸਪੁਰ -(ਮਨਦੀਪ ਕੌਰ )- ਜ਼ਿਲਾ ਗੁਰਦਾਸਪੁਰ ਦੇ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਚਲਦੇ ਪੁਲਿਸ ਵੱਲੋਂ ਬੀਤੀ ਰਾਤ 35 ਤੋਂ ਵੱਧ ਨਾਕੇ ਲਗਾ ਕੇ ਪੂਰੇ ਗੁਰਦਾਸਪੁਰ ਜਿਲ੍ਹੇ ਨੂੰ ਸੀਲ ਕੀਤਾ ਗਿਆ ਹੈ। ਇਸ ਦੌਰਾਨ ਐਸਐਸਪੀ ਅਦਿਤਿਆ , IPS ਨੇ ਖੁਦ ਵੱਖ-ਵੱਖ ਥਾਵਾਂ ਉੱਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਅਤੇ ਮੌਕੇ ਉੱਤੇ ਮੌਜੂਦ ਵੱਖ-ਵੱਖ ਥਾਣਾ ਮੁਖੀਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਸ਼ਰਾਰਤੀ ਅੰਸਰਾਂ ਨੂੰ ਕਾਬੂ ਦੇ ਵਿੱਚ ਕਰਨ ਲਈ ਕੋਈ ਵੀ ਢਿਲ ਨਾ ਵਰਤੀ ਜਾਵੇ।
ਇਸ ਦੌਰਾਨ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਂਕਾਂ ਅਤੇ ਐਂਟਰੀ ਪੁਆਇੰਟਾਂ ਉੱਤੇ ਨਾਕੇ ਲਗਾਉਣ ਤੋਂ ਇਲਾਵਾ ਜਿਲ੍ਹੇ ਦੇ ਅੰਦਰ ਐਂਟਰ ਹੋਣ ਲਈ ਬਾਕੀ ਪ੍ਰਮੁੱਖ ਰਸਤਿਆਂ ਉੱਪਰ ਵੀ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸੈਕਿੰਡ ਲਾਈਨ ਆਫ ਡਿਫੈਂਸ ਨਾਲ ਸੰਬੰਧਿਤ ਸਰਹੱਦੀ ਖੇਤਰ ਵਿੱਚ ਵੀ ਪੂਰੀ ਮੁਸ਼ਤੈਦੀ ਨਾਲ ਹਾਈਟੈਕ ਨਾਕੇ ਲਗਾਏ ਗਏ।ਤਾਂ ਜੋ ਸ਼ਹਿਰ ਦੇ ਵਿੱਚ ਅਮਨ ਵਿਵਸਥਾ ਬਣੀ ਰਹੇ ।