ਫਗਵਾੜਾ -(ਮਨਦੀਪ ਕੌਰ )- ਅੱਜ ਫਗਵਾੜਾ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਹੈ । ਫਗਵਾੜਾ ਦੇ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਵੱਡੇ ਪੱਧਰ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਦੇ ਚਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪੁਖਤਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ । ਦੱਸ ਦਈਏ ਇਸ ਬੰਦ ਕਾਲ ਦਾ ਕਾਰਨ ਬੀਤੇ ਦਿਨੀ ਫਗਵਾੜਾ ਦੇ ਵਿੱਚ ਹੋਏ ਹਿੰਦੂ ਸੰਗਠਨ ਦੇ ਨੇਤਾ ਅਤੇ ਸ਼ਿਵ ਸੈਨਾ ਆਗੂ ਤੇ ਹੋਇਆ ਜਾਨਲੇਵਾ ਹਮਲੇ ਦਾ ਕਾਰਨ ਹੈ।
ਦੱਸ ਦਈਏ ਹੁਣ ਉਥੇ ਇੱਟਾ ਤੇ ਰੋੜੇ ਸਿੱਟੇ ਗਏ ਸਨ। ਔਰ ਦੱਸ ਦਈਏ ਇਸ ਬੰਦ ਕਾਲ ਦਾ ਸਮਰਥਨ ਸਾਰੇ ਹਿੰਦੂ ਨੇਤਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਇਥੋਂ ਤੱਕ ਕਿ ਅੱਜ ਫਗਵਾੜਾ ਦੇ ਵਿੱਚ ਇੱਕ ਵੀ ਦੁਕਾਨ ਨਹੀਂ ਖੁੱਲੀ। ਦੱਸ ਦਈਏ ਬੀਤੇ ਦਿਨੀ ਹਿੰਦੂ ਨੇਤਾ ਤੇ ਜਾਨਲੇਵਾ ਹਮਲਾ ਹੋਇਆ ਜਿਸ ਦੇ ਵਿੱਚ ਉਹਨਾਂ ਦਾ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਬੰਦ ਕਾਲ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

