ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਅਜਿਹਾ ਇਹ ਇੱਕ ਮਾਮਲਾ ਲੱਧੇ ਵਾਲੀ ਫਲਾਈ ਓਵਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੱਧੇਵਾਲੀ ਪਲਾਈ ਓਵਰ ਦੇ ਕੋਲ ਐਸਬੀਆਈ ਦਾ ਏਟੀਐਮ ਹੈ। ਜਿਸ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ SBI ਦਾ ਏ,ਟੀ,ਐਮ ਹੀ ਚੁੱਕ ਕੇ ਲੈ ਗਏ ਜਿਸ ਦੇ ਵਿੱਚ 45 ਲੱਖ ਰੁਪਏ ਦਾ ਕੈਸ਼ ਸੀ।
ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਉੱਤੇ ਅਤੇ ਉਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕਰ ਦਿੱਤੇ ਹਨ। ਇਸ ਮਾਮਲੇ ਦੀ ਜਾਣਕਾਰੀ ਉਥੋਂ ਦੇ ਲੋਕਾਂ ਦੁਆਰਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਆਪਣੀ ਦੁਕਾਨ ਉੱਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਐਸਬੀਆਈ ਦਾ ਏਟੀਐਮ ਚੋਰ ਚੁੱਕ ਕੇ ਲੈ ਗਏ ਹਨ। ਚੋਰਾਂ ਨੇ ਇਸ ਵਾਰਦਾਤ ਨੂੰ ਗੈਸ ਕਟਰ ਦੀ ਸਹਾਇਤਾ ਦੇ ਨਾਲ ਅੰਜਾਮ ਦਿੱਤਾ ਹੈ।
ਇਸ ਤੋਂ ਪਹਿਲਾ ਏਟੀਐਮ ਦੇ ਵਿੱਚ ਮੌਜੂਦ ਸੀਸੀਟੀਵੀ ਕੈਮਰੇ ਉੱਤੇ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਬਲੈਕ ਸਪਰੇ ਕੀਤੀ ਗਈ ਤਾਂ ਜੋ ਉਹਨਾਂ ਦਾ ਚਿਹਰਾ ਨਜ਼ਰ ਦੇ ਵਿੱਚ ਨਾ ਆ ਸਕੇ। ਲੋਕਾਂ ਦਾ ਕਹਿਣਾ ਹੈ ਕਿ ਇਸ ਐਸਬੀਆਈ ਦੇ ਏਟੀਐਮ ਦੇ ਵਿੱਚ ਕੋਈ ਵੀ ਸਿਕਿਉਰਟੀ ਗਾਰਡ ਮੌਜੂਦ ਨਹੀਂ ਸੀ। ਜਦ ਕਿ ਪੁਲਿਸ ਵੱਲੋਂ ਸਾਰੀਆਂ ਬੈਂਕਾਂ ਨੂੰ ਆਪਣੇ ਏਟੀਐਮ ਦੇ ਵਿੱਚ ਇੱਕ ਸਿਕਿਓਰਟੀ ਗਾਰਡ ਰੱਖਣ ਦੀ ਹਦਾਇਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਨਾ ਹੀ ਨਹੀਂ ਚੋਰ ਜਾਣ ਤੋਂ ਪਹਿਲਾਂ ਆਪਣਾ ਸੰਭਲ ਉਥੇ ਹੀ ਛੱਡ ਕੇ ਚਲੇ ਗਏ।
ਪੁਲਿਸ ਨੇ ਸੰਬਲ ਨੂੰ ਕਬਜ਼ੇ ਦੇ ਵਿੱਚ ਲੈ ਕੇ ਆਸ ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਚੈੱਕ ਕਰਨੀ ਸ਼ੁਰੂ ਕਰ ਦਿੱਤੀ।