ਜਲੰਧਰ -(ਮਨਦੀਪ ਕੌਰ )- ਵੈਸਟ ਹਲਕੇ ਦੇ ਅੰਦਰ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਕੇ ਰਹੀਆਂ । ਜਿਹਾ ਹੀ ਇੱਕ ਮਾਮਲਾ ਥਾਣਾ ਨੰਬਰ ਪੰਜ ਦੇ ਅਧੀਨ ਆਉਂਦੇ ਇਲਾਕੇ ਬਸਤੀ ਦਾਨਿਸ਼ਮੰਦਾ ਤੋਂ ਸਾਹਮਣੇ ਆਇਆ ਹੈ। ਜਿੱਥੇ “ਦ ਹੇਅਰ ਸਟੂਡੀਓ “ਦੇ ਬਾਹਰ ਲੱਗੇ ਏਸੀ ਦੇ ਆਊਟਡੋਰ ਨੂੰ ਚੋਰ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਦੇ ਮਾਲਿਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੀੜਿਤ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੁਕਾਨ ਦੇ ਮਾਲਕ ਫ਼ਹਿਜ਼ਾਨ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਘਰੋਂ ਦੁਕਾਨ ਉੱਤੇ ਆਇਆ ਅਤੇ ਆ ਕੇ ਏਸੀ ਨੂੰ ਚਲਾਇਆ ਪਰ ਉਸ ਨੇ ਦੇਖਿਆ ਕਿ ਬਾਹਰ ਏਸੀ ਦਾ ਆਊਟਡੋਰ ਹੀ ਨਹੀਂ ਹੈ। ਪੀੜਿਤ ਨੇ ਚੋਰੀ ਹੋਣ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਬਾਹਰ ਤੱਕ ਦੇ CCTV ਚੈੱਕ ਕੀਤੇ ਪਰ ਉਸ ਨੂੰ ਕੁਝ ਨਾ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।