ਜਲ਼ੰਧਰ -(ਮਨਦੀਪ ਕੌਰ )-ਅਮਰ ਸ਼ਹਿਰ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ। ਜਲੰਧਰ ਸ਼ਹਿਰ ਦੇ ਵਿੱਚ ਲੁੱਟਾ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ । ਅਜਿਹਾ ਹੀ ਇੱਕ ਮਾਮਲਾ ਬਸਤੀ ਦਾਨਿਸ਼ਮੰਦਾ ਦੇ ਵਿੱਚ ਭਈਆ ਮੰਡੀ ਚੌਂਕ ਦਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਆਪਣੀ ਐਕਟੀਵਾ ਦੁਕਾਨ ਦੇ ਬਾਹਰ ਖੜੀ ਕਰਕੇ ਦੁਕਾਨ ਦੇ ਅੰਦਰ ਕੁਝ ਸਮਾਨ ਲੈਣ ਜਾਂਦਾ ਹੈ।
ਤਾਂ ਜਦੋਂ ਉਹ ਬਾਹਰ ਆ ਕੇ ਦੇਖਦਾ ਹੈ ਤਾਂ ਉਸਦੀ ਐਕਟੀਵਾ ਮੌਕੇ ਤੋਂ ਗਾਇਬ ਹੋ ਜਾਂਦੀ ਹੈ। ਜਦੋਂ ਸੀਸੀਟੀਵੀ ਵਿੱਚ ਦੇਖਿਆ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਇੱਕ ਲਾਲ ਟੀ-ਸ਼ਰਟ ਵਾਲਾ ਵਿਅਕਤੀ ਜਿਸਨੇ ਨੀਲੇ ਰੰਗ ਦੀ ਪੈਂਟ ਪਾਈ ਹੋਈ ਹੈ ਅਤੇ ਪੈਰਾਂ ਵਿੱਚ ਚੱਪਲਾਂ ਹਨ, ਬਹੁਤ ਹੀ ਸਾਧਾਰਣ ਤਰੀਕੇ ਦੇ ਨਾਲ ਐਕਟੀਵਾ ਦੇ ਕੋਲ ਆਉਂਦਾ ਹੈ ਅਤੇ ਉਸ ਉੱਪਰ ਬੈਠ ਕੇ ਐਕਟੀਵਾ ਨੂੰ ਲੈ ਜਾਂਦਾ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਦਾਨਿਸ਼ਮੰਦਾ ਪੰਜ ਨੰਬਰ ਚੌਂਕੀ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ ।ਪਰ ਇਕ ਘੰਟਾ ਹੋ ਗਿਆ ਪੁਲਿਸ ਮੁਲਾਜ਼ਮ ਅਜੇ ਤੱਕ ਮੌਕਾ ਦੇਖਣ ਨਹੀਂ ਆਏ। ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ।ਕਿ ਕੁਝ ਦਿਨ ਪਹਿਲਾਂ ਵੀ ਨਾਲ ਵਾਲੀ ਦੁਕਾਨ ਉੱਤੇ ਚੋਰੀ ਹੋਈ ਸੀ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਅੱਜ ਤੱਕ ਉਸ ਚੋਰ ਦਾ ਪਤਾ ਨਹੀਂ ਲੱਗਾ।
ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਇਹਨਾਂ ਚੋਰਾਂ ਉੱਤੇ ਇਹਨਾਂ ਮਿਹਰਬਾਨ ਕਿਉਂ ਹੈ ਅਤੇ ਇਹਨਾਂ ਨੂੰ ਇੰਨੀ ਢਿਲ ਕਿਉਂ ਦੇ ਰਿਹਾ ਹੈ।