ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਮਾਡਲ ਹਾਊਸ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ ਲੋਕਾਂ ਨੇ ਮੋਟਸਾਈਕਲ ਚੋਰੀ ਕਰਦਾ ਹੋਇਆ ਇਕ ਚੋਰ ਰੰਗੇ ਹੱਥੀ ਫੜਿਆ ਹੈ ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ੁਭਮ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਪਾਰਕ ਦੇ ਵਿੱਚ ਖਿਡਾਉਣ ਨੂੰ ਲੈ ਕੇ ਆਇਆ ਸੀ। ਅਤੇ ਆਪਣਾ ਮੋਟਰਸਾਈਕਲ ਪਾਰਕ ਦੇ ਬਾਹਰ ਖੜਾ ਕੀਤਾ ਸੀ । ਏਨੀ ਦੇਰ ਨੂੰ 2 ਅਗਿਆਤ ਵਿਅਕਤੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਉਂਦੇ ਹਨ । ਓਹਨਾ ਦੇ ਵਿੱਚੋਂ ਇੱਕ ਵਿਅਕਤੀ ਥੱਲੇ ਉਤਰ ਕੇ ਇਸ ਦੇ ਮੋਟਰਸਾਈਕਲ ਨੂੰ ਚਾਬੀ ਲਗਾਉਣ ਲੱਗਾ। ਸ਼ੁਭਮ ਨੇ ਦੱਸਿਆ ਕਿ ਉਸ ਦਾ ਅਚਾਨਕ ਧਿਆਨ ਪੈ ਗਿਆ । ਤਾਂ ਉਸ ਨੇ ਅਵਾਜ ਮਾਰੀ ਅਤੇ ਨੌਜਵਾਨਾਂ ਨੂੰ ਰੁਕਣ ਲਈ ਕਿਹਾ । ਏਨੀ ਦੇਰ ਨੂੰ ਓਥੇ ਮੌਜੂਦ ਲੋਕਾਂ ਵੱਲੋਂ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ । ਜਦ ਕਿ ਦੂਜਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਜਾਬ ਹੋ ਗਿਆ।

ਪਹਿਲੇ ਤਾਂ ਉੱਥੇ ਮੌਜੂਦ ਲੋਕਾਂ ਵਲੋ ਚੋਰ ਦੀ ਚੰਗੀ ਤਰ੍ਹਾ ਛਿੱਤਰ ਪਰੇਡ ਕੀਤੀ ਗਈ । ਬਾਅਦ ਵਿਚ ਥਾਣਾ ਬਾਵਾ ਖੇਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਸ ਵਲੋ ਚੋਰ ਨੂੰ ਫੜ ਕੇ ਥਾਣੇ ਲਿਜਾਇਆ ਗਿਆ । ਬਾਕੀ ਕਾਰਵਾਈ ਪੀੜਿਤ ਦੇ ਬਿਆਨਾਂ ਦੇ ਆਧਾਰ ਉੱਤੇ ਹੋਵੇ ਗੀ ।

