ਜਲੰਧਰ -(ਮਨਦੀਪ ਕੌਰ )- ਸ਼ਰਾਰਤੀ ਅੰਸਰਾਂ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਇਆ ਜਾ ਰਿਹਾ ਸੀ। ਇਹਨਾਂ ਤੋਂ ਇਲਾਵਾ ਅੱਜ ਕੱਲ ਇਹ ਸਕੂਲਾਂ ਦੇ ਵਿੱਚ ਵੀ ਕੰਮ ਚਲ ਗਿਆ ਹੈ ਜਿੱਥੇ ਚੰਗੀ ਸਿਖਲਾਈ ਦੇਣ ਦੀ ਬਜਾਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਤੋਂ ਸਾਹਮਣੇ ਆਇਆ ਹੈ ।
ਜਿੱਥੇ ਬੱਚਿਆਂ ਦੇ ਕੋਲੋਂ ਇੱਕ ਫੈਸ਼ਨ ਸ਼ੋਅ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਸਨਾਤਮ ਧਰਮ ਨੂੰ ਠੇਸ ਪਹੁੰਚਾਉਣ ਲਈ ਮਾਂ ਦੁਰਗਾ ਦੇ ਮੰਤਰ ਪ੍ਰਯੋਗ ਕੀਤਾ ਜਾ ਰਿਹਾ ਸੀ। ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਵਿੱਚ ਇੱਕ ਫੈਸ਼ਨ ਸ਼ੋ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਪਿੱਛੇ ਜੋ ਗਾਣਾ ਚਲਾਇਆ ਜਾ ਰਿਹਾ ਹੈ ਉਹ ਗਾਣਾ ਨਹੀਂ ਮਾਂ ਦੁਰਗਾ ਦਾ ਮੰਤਰ ਉਚਾਰਨ ਲਗਾਇਆ ਗਿਆ ਹੈ ।
ਜਿਸ ਕਾਰਨ ਹਿੰਦੂ ਧਰਮ ਨੂੰ ਬਹੁਤ ਹੀ ਠੇਸ ਪਹੁੰਚੀ ਹੈ। ਇਸ ਘਟਨਾ ਨੂੰ ਲੈ ਕੇ ਹਿੰਦੂ ਨੇਤਾ ਪੁਲਿਸ ਕਮਿਸ਼ਨਰ ਦਫਤਰ ਵਿੱਚ ਕੁਝ ਹੀ ਸਮੇਂ ਦੇ ਵਿੱਚ ਆਪਣਾ ਮੰਗ ਪੱਤਰ ਦੇਣ ਲਈ ਪਹੁੰਚ ਰਹੇ ਹਨ। ਉਨਾਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਧਾਰਮਿਕ ਮੰਤਰ ਉਪਚਾਰਨ ਨੂੰ ਲੈ ਕੇ ਸਟੇਜ ਉੱਤੇ ਫੈਸ਼ਨ ਸ਼ੋ ਕਰਵਾਇਆ ਜਾ ਰਿਹਾ ਹੈ।
ਜਿਸ ਦੇ ਕਾਰਨ ਉਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਨੂੰ ਲੈ ਕੇ ਸਕੂਲ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਵਿੱਚ ਉਹ ਕੁਝ ਹੀ ਸਮੇਂ ਦੇ ਵਿੱਚ ਮੰਗ ਪੱਤਰ ਦੇਣ ਜਾ ਰਹੇ ਹਨ। ਉਨਾਂ ਦੀ ਮੰਗ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਸਕੂਲ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

