ਜਲੰਧਰ -(ਮਨਦੀਪ ਕੌਰ )- ਹੁਸ਼ਿਆਰਪੁਰ ਦੇ ਵਿੱਚ ਹੋਏ ਪੰਜ ਸਾਲਾ ਬੱਚੇ ਦੇ ਅਪਹਰਣ ਅਤੇ ਉਸ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਪਰਵਾਸੀਆਂ ਦੇ ਖਿਲਾਫ ਗੁੱਸਾ ਵਧਦਾ ਹੀ ਜਾ ਰਿਹਾ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਵਾਸੀਆਂ ਨੂੰ ਆਪਣੇ ਪਿੰਡਾਂ ਤੋਂ ਬਾਹਰ ਕੱਢਣ ਦੀ ਮੁਹਿਮ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਅੱਜ ਆਦਮਪੁਰ ਦੇ ਕੋਲ ਪੈਂਦੇ ਪਿੰਡ ਡਰੋਲੀ ਕਲਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਲਾਕੇ ਦੇ 10 ਪੰਚਾਇਤਾਂ ਵੱਲੋਂ ਇੱਕ ਅਹਿਮ ਬੈਠਕ ਬੁਲਾ ਕੇ ਇੱਕ ਫੈਸਲਾ ਲਿਆ ਗਿਆ ਹੈ।
ਬੈਠਕ ਵਿੱਚ ਆਸ ਪਾਸ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਸਰਵ ਸਹਿਮਤੀ ਦੇ ਨਾਲ ਪ੍ਰਸਤਾਵ ਇੱਕ ਦੂਜੇ ਸਾਮ੍ਹਣੇ ਰੱਖੇ ਗਏ। ਇਸ ਬੈਠਕ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਨਹੀਂ ਬਣਾਏ ਜਾਣਗੇ ਜਿਨਾਂ ਪ੍ਰਵਾਸੀਆਂ ਦੇ ਵੋਟ ਪਹਿਲਾਂ ਤੋਂ ਹੀ ਬਣ ਚੁੱਕੇ ਹੋਏ ਹਨ ਉਹਨਾਂ ਦੇ ਵੋਟ ਕੱਟ ਦਿੱਤੇ ਜਾਣਗੇ ਇਸ ਤੋਂ ਇਲਾਵਾ ਰਾਤ ਦੇ ਸਮੇਂ ਕੋਈ ਵੀ ਪ੍ਰਵਾਸੀ ਨਾ ਤਾਂ ਪਿੰਡ ਅਤੇ ਨਾ ਹੀ ਚੌਂਕ ਚੁਰਾਹੇ ਵਿੱਚ ਘੁੰਮ ਸਕੇਗਾ।
ਪੰਚਾਇਤਾਂ ਨੇ ਇਹ ਵੀ ਨਿਰਣੇ ਲਿਤ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਹਾਰ ਨੂੰ ਮਨਾਉਣ ਲਈ ਜਗਹਾ ਨਹੀਂ ਦਿੱਤੀ ਜਾਵੇਗੀ ਨਾਲ ਹੀ ਪਿੰਡ ਦਾ ਕੋਈ ਵੀ ਵਿਅਕਤੀ ਆਪਣੀ ਜਮੀਨ ਜਾਇਦਾਦ ਜਾਂ ਕੋਈ ਮਕਾਨ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ। ਅਗਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਪਰਵਾਸੀ ਦੀ ਜਿੰਮੇਵਾਰੀ ਉਸ ਦੀ ਖੁਦ ਹੋਵੇਗੀ ।ਇਸ ਮੌਕੇ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਬੈਠਕ ਬੁਲਾਈ ਜਾਵੇਗੀ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜੇ ਮੁੱਦੇ ਉੱਤੇ ਅੱਗੇ ਰਣਨੀਤੀ ਬਣਾਈ ਜਾਵੇਗੀ ਅਤੇ ਉਸ ਉੱਤੇ ਚਰਚਾ ਕੀਤੀ ਜਾਵੇਗੀ।