ਚੰਡੀਗੜ੍ਹ -(ਮਨਦੀਪ ਕੌਰ )- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਹਨ । ਮੁੱਖ ਮੰਤਰੀ ਭਗਵੰਤ ਮਾਣ ਨੇ ਇਸ ਮੀਟਿੰਗ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਯੂਨੀਫਾਰਡ ਬਿਲਡਿੰਗ ਬਿਲ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਹਿਤ ਹੁਣ ਇਮਾਰਤ ਦੀ ਉਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਤੱਕ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਲੁਧਿਆਣਾ ਵਿੱਚ ਇੱਕ ਨਵੀਂ ਸਭ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਥੇ ਨਾਇਬ ਤਹਿਸੀਲਦਾਰ ਬੈਠਿਆ ਕਰਨਗੇ। ਜਿੱਥੇ ਲੋਕਾਂ ਦੇ ਕੰਮ ਹੋਰ ਵੀ ਸੌਖੇ ਤਰੀਕੇ ਦੇ ਨਾਲ ਹੋ ਸਕਣਗੇ।
ਇਸ ਤੋਂ ਇਲਾਵਾ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵੱਜੋਂ ਅਪਗਰੇਡ ਕੀਤਾ ਗਿਆ ਹੈ ਕਿਉਂਕਿ ਬਰਨਾਲਾ ਦੀ ਆਬਾਦੀ ਅਤੇ ਜੀਐਸਟੀ ਦੀ ਕਲੈਕਸ਼ਨ ਇਹ ਸ਼ਰਤਾਂ ਪੂਰੀਆਂ ਕਰਦੀਆਂ ਹਨ ਬਰਨਾਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਇੰਡਸਟਰੀ ਮੌਜੂਦ ਹੈ ਅਤੇ ਪਰਨਾਲਾ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਟ ਮੀਟਿੰਗ ਦੌਰਾਨ ਪੰਜਾਬ ਸਪੋਰਟਸ ਮੈਡੀਸਨ ਕੈਂਡਰ ਦੀਆਂ ਕਰੀਬ 100 ਤੋਂ ਵੱਧ ਨਵੀਆਂ ਪੋਸਟਾਂ ਸਿਰਜੀਆਂ ਗਈਆਂ ਹਨ ਤਾਂ ਜੋ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਮਿਲ ਸਕਣ।
ਇਸ ਦੇ ਨਾਲ ਹੀ ਡੇਰਾ ਬੱਸੀ ਵਿਖੇ 100 ਬੈੱਡਾਂ ਵਾਲਾ ਈਐਸਆਈ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਲਈ ਜਮੀਨ ਵੀ ਮੁਹਈਆ ਕਰਵਾਈ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਨਿਯਮਾਂ ਦੀ ਸੋਧ ਕੀਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰਾਂ ਵਿੱਚ ਬਾਇਓਮੈਟਰਿਕ ਹਾਜਰੀਆਂ ਲੱਗਿਆਂ ਕਰਨਗੀਆਂ ਅਤੇ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਸਭ ਕੁਝ ਸਰਕਾਰ ਦੀ ਦੇਖਰੇਖ ਦੇ ਹੇਠ ਹੋਵੇਗਾ।

