ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਘੱਟ ਤੋਂ ਘੱਟ 3 ਘੰਟੇ ਬਿਜਲੀ ਬੰਦ ਰਹੇ ਗੀ। ਬਿਜਲੀ ਵਿਭਾਗ ਵੱਲੋਂ ਅੱਜ ਜਲੰਧਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰੱਖੀ ਜਾਵੇਗੀ। ਅੱਜ 66 ਕੇਵੀ ਚਾਰਾਂ ਮੰਡੀ ਸਬ ਸਟੇਸ਼ਨ ਦੇ ਚਲਦਿਆਂ ਮਾਡਲ ਹਾਊਸ, ਭਾਰਗੋ ਕੈਂਪ , ਨਕੋਦਰ ਰੋਡ, ਰਵਿਦਾਸ ਭਵਨ, ਵਿੱਚ ਪੈਂਦੇ ਆ ਇਲਾਕਿਆਂ ਦੇ ਵਿੱਚ ਲਗਭਗ ਤਿੰਨ ਘੰਟੇ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਇਹਨਾਂ ਇਲਾਕਿਆਂ ਦੇ ਵਿੱਚ ਦੁਪਹਿਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹਦੇ ਵਿੱਚ ਮਾਡਲ ਹਾਊਸ, ਬੂਟਾ ਮੰਡੀ, ਚਪਲੀ ਚੌਂਕ, ਭਾਰਗੋ ਕੈਂਪ, ਰਵਿਦਾਸ ਚੌਂਕ, ਰਾਮੇਸ਼ਵਰ ਕਲੋਨੀ, ਆਬਾਦ ਪੂਰਾ, ਲਿੰਕ ਰੋਡ, ਨਾਰੀ ਨਿਕੇਤਨ, ਬੂਟਾ ਪਿੰਡ, ਪ੍ਰਤਾਪ ਨਗਰ, ਸਿਲਵਰ ਹਾਈਟ ਫਲੈਟ, ਨਿਊ ਕਲੋਨੀ, ਬੈਂਕ ਕਲੋਨੀ, ਲਾਜਪਤ ਨਗਰ, ਸ਼ਿੰਗਾਰਾ ਸਿੰਘ, ਅਤੇ ਪਾਸਪੋਰਟ ਆਫਿਸ ਦੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।