ਜਲ਼ੰਧਰ -(ਮਨਦੀਪ ਕੌਰ)-ਜਲੰਧਰ ਦੀ ਮਸ਼ਹੂਰ ਮਾਰਕੀਟ ਫਰਵਾੜਾ ਗੇਟ ਦੇ ਅਧੀਨ ਆਉਂਦੇ ਥਾਣਾ ਤਿੰਨ ਦੇ ਖੇਤਰ ਵਿੱਚ ਇੱਕ ਵੱਡਾ ਹੰਗਾਮਾ ਹੋਇਆ ਜਿੱਥੇ ਦੋ ਨੌਜਵਾਨ ਇੱਕ ਦੂਜੇ ਨਾਲ ਬੁਰੀ ਤਰਹਾਂ ਲੜ ਰਹੇ ਹਨ ਉਹਨਾਂ ਦੀ ਲੜਾਈ ਦੇਖ ਕੇ ਇੱਥੇ ਲੋਕ ਇਕੱਠੇ ਹੋ ਗਏ ਜਿਸ ਨਾਲ ਲੋਕਾਂ ਵਿਚਾਲੇ ਹਲਚਲ ਮੱਚ ਗਈ।
ਇਹ ਘਟਨਾ ਇੱਕ ਦੁਕਾਨ ਦੇ ਬਾਹਰ ਵਾਪਰੀ ਜਿੱਥੇ ਦੋ ਨੌਜਵਾਨ ਪਹਿਲਾਂ ਦੁਕਾਨ ਦੇ ਅੰਦਰ ਕਿਸੇ ਗੱਲ ਤੋਂ ਬੈਂਸ ਕਰ ਰਹੇ ਸਨ ਅਤੇ ਫਿਰ ਬਾਹਰ ਆ ਕੇ ਲੜਨ ਲੱਗ ਪਏ ਦੋਵਾਂ ਨੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰੇ ਇਹ ਸਭ ਸੜਕ ਉੱਤੇ ਲੋਕਾਂ ਦੇ ਸਾਹਮਣੇ ਵਾਪਰਿਆ ਜਿਸ ਕਾਰਨ ਉਥੋਂ ਦੇ ਮੌਜੂਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ।
ਇਸ ਪੂਰੀ ਘਟਨਾ ਦੀ ਵੀਡੀਓ ਨੇੜਲੀ ਇੱਕ ਦੁਕਾਨ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ। ਜੋ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਰੇਆਮ ਖੁੱਲ ਕੇ ਨੌਜਵਾਨ ਸੜਕ ਉੱਤੇ ਲੜ ਰਹੇ ਹਨ। ਫਿਲਹਾਲ ਇਸ ਲੜਾਈ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਹੈ। ਅਤੇ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਅਜਿਹੀਆਂ ਘਟਨਾਵਾਂ ਦਾ ਘਟਨਾ ਇੱਕ ਚਿੰਤਾ ਦਾ ਵਿਸ਼ਾ ਹਨ ਅਤੇ ਪੁਲਿਸ ਨੂੰ ਇਹਨਾਂ ਉੱਪਰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।