ਜਲੰਧਰ -(ਮਨਦੀਪ ਕੌਰ )- ਪੰਜਾਬ ਪੁਲਿਸ ਨੇ ਮਸ਼ਹੂਰ ਪਹਿਲਵਾਨ ਸਿਕੰਦਰ ਸ਼ੇਖ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੇ ਨਾਲ ਪੂਰੀ ਕਬੱਡੀ ਜਗਤ ਦੇ ਵਿੱਚ ਤਰਥਲੀ ਮੈਚ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸਿਕੰਦਰ ਸ਼ੇਖ ਨੂੰ ਗੈਰ ਕਾਨੂਨੀ ਹਥਿਆਰਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਕੰਦਰ ਨੇ ਦੋ ਲੱਖ ਰੁਪਏ ਦੇ ਦੋ ਪਿਸਤੌਲ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਮੋਹਾਲੀ ਖਰੜ ਖੇਤਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦੇ ਮੁਤਾਬਿਕ ਪਹਿਲਵਾਨ ਸਿਕੰਦਰ ਸ਼ੇਖ ਨੇ ਇਹ ਹਥਿਆਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਨਹੀਂ ਮੰਗਵਾਏ ਸਨ ਸਗੋਂ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਹਵਾਈ ਫਾਇਰ ਕਰਨ ਦੇ ਲਈ ਮੰਗਵਾਏ ਸਨ। ਸਿਕੰਦਰ ਸ਼ੇਖ ਨੇ ਵੀ ਇਸ ਕੱਲ ਦਾ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਹਥਿਆਰ ਸਿਰਫ ਦੋਸਤ ਦੇ ਵਿਆਹ ਦੇ ਵਿੱਚ ਦਿਖਾਵਾ ਕਰਨ ਲਈ ਮੰਗਵਾਏ ਸਨ। ਪਰ ਹੁਣ ਇਹ ਦਿਖਾਵਾ ਉਸਦੇ ਲਈ ਬਹੁਤ ਹੀ ਮਹਿੰਗਾ ਸਾਬਿਤ ਹੋਇਆ ਹੈ। ਪੁਲਿਸ ਨੇ ਪਹਿਲਵਾਨ ਸਿਕੰਦਰ ਸ਼ੇਖ ਦਾ ਦੋ ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਹੈ।

