ਹੁਸ਼ਿਆਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਦੇ ਨਿਊ ਦੀਪ ਸਿੰਘ ਨਗਰ ਤੋਂ ਇੱਕ ਪੰਜ ਸਾਲਾਂ ਬੱਚੇ ਦੇ ਨਾਲ ਹੋਏ ਬੇਹਦ ਹੀ ਦੁੱਖਦ ਹਾਦਸੇ ਦਾ ਮਾਮਲਾ ਪੂਰੀ ਤਰਹਾਂ ਗਰਮਾ ਗਿਆ ਹੈ। ਪੰਜਾਬੀਆਂ ਵਿੱਚ ਪ੍ਰਵਾਸੀਆਂ ਦੇ ਪ੍ਰਤੀ ਗੁੱਸੇ ਦੀ ਲਹਿਰ ਲਗਾਤਾਰ ਵੱਧਦੀ ਜਾ ਰਹੀ ਹੈ। ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਮੰਗ ਉੱਠਣ ਲੱਗੀ ਹੈ ਇਸ ਘਟਨਾ ਦੀ ਅੱਗ ਹੁਣ ਪਿੰਡਾਂ ਤੱਕ ਵੀ ਪਹੁੰਚਣ ਲੱਗੀ ਹੈ ਅਤੇ ਪਿੰਡਾਂ ਦੀ ਪੰਚਾਇਤਾਂ ਨੇ ਪਰਵਾਸੀਆਂ ਦੇ ਖਿਲਾਫ ਮੋਰਚਾ ਖੋਲਣਾ ਅਤੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਸ਼ਿਆਰਪੁਰ ਦੇ ਕੋਲ ਪੈਂਦੇ ਪਿੰਡ ਬਜਵਾੜਾ ਕਲਾਂ ਦੀ ਪੰਚਾਇਤ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਉਹਨਾਂ ਦੀ ਪੂਰੀ ਪੰਚਾਇਤ ਦੁਆਰਾ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਦੇ ਵਿੱਚ ਨਾ ਤਾਂ ਪਰਵਾਸੀਆਂ ਨੂੰ ਮਕਾਣ ਦਿੱਤੇ ਜਾਣਗੇ ਅਤੇ ਨਾ ਹੀ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ। ਨਾਲ ਹੀ ਮਤੇ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੰਚਾਇਤ ਦੁਆਰਾ ਨਾ ਤਾਂ ਉਹਨਾਂ ਦੇ ਆਧਾਰ ਕਾਰਡ ਨਾ ਹੀ ਪੈਨ ਕਾਰਡ ਅਤੇ ਨਾ ਹੀ ਕੋਈ ਹੋਰ ਦਸਤਾਵੇਜ ਤਿਆਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਦੇ ਕੋਈ ਪਿੰਡ ਵਾਲਾ ਪ੍ਰਵਾਸੀਆਂ ਨੂੰ ਆਪਣਾ ਪਲਾਟ ਜਾ ਘਰ ਵੇਚਦਾ ਹੈ ਜਾਂ ਉਹਨਾਂ ਨੂੰ ਆਪਣਾ ਕਿਰਾਏਦਾਰ ਬਣਾਉਂਦਾ ਹੈ ਤਾਂ ਪੰਚਾਇਤ ਉਹਨਾਂ ਖਿਲਾਫ ਵੀ ਕਾਰਵਾਈ ਕਰੇਗੀ।
ਗੋਰਤਲਤ ਹੈ ਕਿ ਹਾਲ ਦੇ ਵਿੱਚ ਹੀ ਨਿਊ ਦੀਪ ਨਗਰ ਨਿਵਾਸੀ ਪੰਜ ਸਾਲਾ ਹਰਵੀਰ ਦੀ ਇੱਕ ਪ੍ਰਵਾਸੀ ਵੱਲੋਂ ਉਸ ਨੂੰ ਕਿਡਨੈਪ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦਾ ਸਰੀਰ ਰਹੀਮ ਪੁਰਸ਼ ਸ਼ਮਸ਼ਾਨ ਘਾਟ ਦੇ ਕੋਲ ਸੁੱਟ ਦਿੱਤਾ ਜਿੱਥੋਂ ਕਿ ਪਰਿਵਾਰ ਨੂੰ ਬਰਾਮਦ ਹੋਇਆ ਸੀ ਵੀਰਵਾਰ ਨੂੰ ਸਿਵਲ ਹਸਪਤਾਲ ਵਿੱਚ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਉਸਦੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਗਿਆ। ਜਿਸ ਤੋਂ ਬਾਅਦ ਅਲਗ ਅਲਗ ਜਥੇਬੰਦੀਆਂ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਇਕੱਠ ਕੀਤਾ ਗਿਆ ਅਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਕੀਤੀ ਗਈ।
ਪੁਲਿਸ ਨੇ ਹਰਵੀਰ ਦੇ ਕਾਤਿਲ ਨਾਨਕੇ ਯਾਦਵ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਪੁਲਿਸ ਨੇ ਉਸਦਾ ਦੋ ਦਿਨ ਦਾ ਰਿਮਾਂਡ ਲਿਆ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਦੱਸਿਆ ਜਾ ਰਿਹਾ ਕਿ ਆਰੋਪੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਸੰਗਠਨਾਂ ਦੇ ਪ੍ਰਤੀਨਿਧੀ ਵੱਡੀ ਸੰਖਿਆ ਵਿੱਚ ਸਿਵਲ ਹਸਪਤਾਲ ਦੇ ਬਾਹਰ ਇਕੱਠੇ ਹੋਏ ਅਤੇ ਆਰੋਪੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।