ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਲਗਾਤਾਰ ਚੋਰੀ ਦੀਆ ਵਾਰਦਾਤਾਂ ਵੱਧ ਦੀਆ ਹੀ ਜਾ ਰਹੀਆਂ ਹਨ । ਅਜੇ ਹੀ ਇੱਕ ਮਾਮਲਾ ਪੰਚਸ਼ੀਲ ਐਵਨਿਊ ਦੇ ਪ੍ਰੀਤ ਨਗਰ ਤੋਂ ਸਾਮ੍ਹਣੇ ਆਇਆ ਹੈ । ਜਿੱਥੇ ਇੱਕ ਪਰਿਵਾਰ ਹਿਮਾਚਲ। ਘੁੰਮਣ ਗਿਆ ਹੋਇਆ ਸੀ । ਮਗਰੋਂ ਹੀ ਚੋਰਾ ਵਲੋਂ ਵਲੋ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਚੋਰੀ ਦੀ ਵਾਰਦਾਤ ਦਾ ਪਰਿਵਾਰ ਦੇ ਹਿਮਾਚਲ ਤੋਂ ਵਾਪਿਸ ਆਉਣ ਤੋਂ ਬਾਅਦ ਪਤਾ ਲੱਗਾ। ਪਰਿਵਾਰ ਦਾ ਕਹਿਣਾ ਹੈ ਕਿ ਚੋਰ 90,000 ਦੀ ਨਗਦੀ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋਏ ਨੇ ।
ਦਰਅਸਲ ਚੋਰੀ ਦੀ ਸ਼ਿਕਾਇਤ ਪੰਚਸ਼ੀਲ ਐਵਨਿਊ ਦੇ ਰਹਿਣ ਵਾਲੇ ਜਤਿਨ ਗੁਲਾਟੀ ਨੇ ਥਾਣਾ ਕੈਂਟ ਦੀ ਪੁਲਸ ਨੂੰ ਦਿੱਤੀ । ਪੀੜਿਤ ਨੇ ਦੱਸਿਆ ਕਿ ਉਹ ਪੂਰਾ ਪਰਿਵਾਰ ਹਿਮਾਚਲ ਘੁੰਮਣ ਗਿਆ ਹੋਇਆ ਸੀ । ਜਦੋਂ ਉਹ ਵਾਪਿਸ ਆਏ ਤਾਂ ਘਰ ਦਾ ਮੇਨ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਪਰ ਗੇਟ ਨਹੀਂ ਖੁੱਲ੍ਹਿਆ । ਇਨੇ ਨੂੰ ਉਹ ਕੰਧ ਟਪ ਕੇ ਘਰ ਦੇ ਅੰਦਰ ਦਾਖਿਲ ਹੋਇਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਬਿਖਰਿਆ ਹੋਇਆ ਸੀ । ਜਿਸ ਤੋਂ ਬਾਅਦ ਪਤਾ ਚੱਲਿਆ ਕਿ ਘਰ ਵਿਚ ਚੋਰੀ ਹੋ ਗਈ ਹੈ । ਪੀੜਿਤ ਨੇ ਦੱਸਿਆ ਕਿ ਚੋਰੀ ਦਾ ਪਤਾ ਓਹਨਾ ਨੂੰ ਹਿਮਾਚਲ ਤੋਂ ਵਾਪਿਸ ਆਉਣ ਤੋਂ ਬਾਅਦ ਪਤਾ ਚੱਲਿਆ ਹੈ ।
ਪੀੜਿਤ ਨੇ ਦੱਸਿਆ ਕਿ ਚੋਰਾਂ ਵਲੋ 7 ਤੋਲੇ ਸੋਨਾ ਅਤੇ 90000 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਪਹਿਲੇ ਸਾਫ ਵਾਸਤੇ ਸੀਸੀ ਟੀਵੀ ਕੈਮਰੇ ਖੰਗਾਲ ਰਹੀ ਹੈ। ਤਾਂ ਜੌ ਚੋਰਾ ਦਾ ਪਤਾ ਲਗਾਇਆ ਜਾ ਸਕੇ । ਪੁਲਿਸ ਵੱਲੋਂ ਤੁਰੰਤ ਚੋਰਾਂ ਦੀ ਸੂਚਨਾ ਕੰਟਰੋਲ ਰੂਮ ਚ ਦਿੱਤੀ ਗਈ।

