ਜਲੰਧਰ -(ਮਨਦੀਪ ਕੌਰ )- ਪਿੰਡ ਨਾਗਰਾ ਵਿੱਚ ਚੋਰਾ ਵੱਲੋ ਇਕ NRI ਦੀ ਕੋਠੀ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਇਹ ਸਾਰੀ ਘਟਨਾ CCTV ਵਿੱਚ ਕ਼ੈਦ ਹੋ ਗਈ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਨੇ ਦਸਿਆ ਕਿ ਉਹ ਆਪਣੇ ਪਰਿਵਾਰ ਨਾਲ ਅਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ। ਕੇ ਅਮਰੀਕਾ ਵਿਚ ਰਹਿੰਦੇ ਉਸ ਦੇ ਪਿਤਾ ਮੱਖਣ ਸਿੰਘ ਨੇ CCTV ਜੌ ਕੇ ਓਹਨਾ ਦੇ ਮੋਬਾਈਲ ਦੇ ਨਾਲ ਕਨੈਕਟ ਹਨ ,ਵਿੱਚ ਦੇਖ ਕੇ ਓਹਨਾ ਨੂੰ ਚੋਰੀ ਹੋਣ ਦੀ ਸੂਚਨਾ ਦਿੱਤੀ ਹੈ ।
ਪੀੜਿਤ ਨੇ ਦਸਿਆ ਕਿ ਚੋਰਾ ਵੱਲੋ ਨਗਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ।ਜਿਸ ਵਿਚ ਕਰੀਬਨ 25000 ਦੀ ਨਗਦੀ ਅਤੇ 2 ਤੋ 3 ਮੋਬਾਈਲ ਅਤੇ ਵਿਦੇਸ਼ੀ ਮਹਿੰਗੀ ਘੜੀ ਚੋਰੀ ਕਰ ਲਈ ਗਈ ਹੈ। ਇਹ ਸਾਰੀ ਘਟਨਾ ਨਾਲ ਦੀ ਕੋਠੀ ਵਿਚ ਲੱਗੇ ਹੋਏ CCTV ਵਿੱਚ ਕ਼ੈਦ ਹੋ ਗਈ । ਜਿਸ ਵਿਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕੇ ਕਿਵੇਂ 2 ਚੋਰ ਕਾਂਡ ਟਪ ਕੇ ਕੋਠੀ ਦੇ ਅੰਦਰ ਦਾਖਿਲ ਹੋਏ ਹਨ । ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ।