ਅੰਮ੍ਰਿਤਸਰ -(ਮਨਦੀਪ ਕੌਰ)- ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਉਥੇ ਗਏ ਜਥੇ ਦੇ ਵਿੱਚੋਂ ਇੱਕ ਮਹਿਲਾ ਦੇ ਗਾਇਬ ਹੋਣ ਦੇ ਕਾਰਨ ਚਾਰੇ ਪਾਸੇ ਹਫਰਾ ਦਫੜੀ ਮੱਚੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਮਹਿਲਾ ਦਾ ਪਤਾ ਲਗਾਇਆ ਜਾ ਚੁੱਕਾ ਹੈ।
ਇਹ ਮੇਲਾ ਪਾਕਿਸਤਾਨ ਦੇ ਵਿੱਚ ਆਪਣਾ ਨਾਮ ਬਦਲ ਕੇ ਅਤੇ ਕਿਸੇ ਹੋਰ ਦੇ ਨਾਲ ਉਥੇ ਨਿਕਾਹ ਕਰਕੇ ਰਹਿ ਰਹੀ ਸੀ। ਜ਼ਿਕਰ ਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਗਏ ਜਥੇ ਦੇ ਵਿੱਚੋਂ ਇੱਕ ਔਰਤ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਕਾਰਨ ਭਾਰਤੀ ਏਜੰਸੀ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਪਾਕਿਸਤਾਨ ਪੁਲਿਸ ਦੇ ਨਾਲ ਰਾਬਤਾ ਕੀਤਾ। ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਸਰਬਜੀਤ ਕੌਰ ਆਪਣਾ ਨਾਮ ਬਦਲ ਕੇ ਉੱਥੇ ਨੂਰ ਹਸੈਨ ਦੇ ਨਾਮ ਨਾਲ ਰਹਿ ਹੈ । ਇਹ ਵੀ ਪਤਾ ਲੱਗਿਆ ਕਿ ਉਸਨੇ ਉਥੇ ਨਿਕਾਹ ਕਰ ਲਿਆ ਹੈ।
ਜ਼ਿਕਰ ਯੋਗ ਹੈ ਕਿ ਜਦੋਂ ਸਰਬਜੀਤ ਕੌਰ ਜੱਥੇ ਦੇ ਵਿੱਚੋਂ ਗਾਇਬ ਹੋਈ ਤਾਂ ਭਾਰਤੀ ਏਜੰਸੀਆਂ ਨੂੰ ਕੁਝ ਚੱਕ ਹੋਇਆ ਜਦੋਂ ਉਹਨਾਂ ਨੇ ਉਸਦਾ ਇਮੀਗ੍ਰੇਸ਼ਨ ਫਾਰਮ ਚੈੱਕ ਕੀਤਾ ਤਾਂ ਉਸ ਵਿੱਚ ਨਾ ਤਾਂ ਉਸਦੇ ਘਰ ਦਾ ਪਤਾ ਸੀ ਅਤੇ ਨਾ ਹੀ ਉਸਨੇ ਆਪਣਾ ਪਾਸਪੋਰਟ ਨੰਬਰ ਲਿਖਿਆ ਹੋਇਆ ਸੀ। ਜਦੋਂ ਇਸਦੀ ਚੰਗੀ ਤਰਾਂ ਛਾਣਬੀਨ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸਨੇ ਪਾਕਿਸਤਾਨ ਦੇ ਵਿੱਚ ਨਾਮ ਬਦਲ ਕੇ ਨਿਕਾਹ ਕਰ ਲਿਆ ਹੋਇਆ ਹੈ। ਪੁਲਿਸ ਵੱਲੋਂ ਇਸ ਨਾਲ ਜੁੜੇ ਹੋਰ ਵੀ ਤੱਥਾਂ ਦੀ ਛਾਣਬੀਨ ਕੀਤੀ ਜਾ ਰਹੀ। ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਪਾਕਿਸਤਾਨ ਦੇ ਵਿੱਚ ਰੁਕਣ ਦਾ ਫੈਸਲਾ ਆਪਣੇ ਆਪ ਕੀਤਾ ਹੈ ਜਾਂ ਕਿਸੇ ਦੇ ਕਹਿਣ ਉੱਤੇ ਕੀਤਾ ਹੈ।

