ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨੌਗੱਜਾ ਪਿੰਡ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਮ੍ਹਣੇ ਆਇਆ ਹੈ । ਜਿੱਥੇ ਇੱਕ ਆਦਮੀ ਜੌ ਕੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਡੋਂਕੀ ਲਗਾ ਕੇ ਅਮਰੀਕਾ ਗਏ ਵਿਅਕਤੀ ਨੂੰ ਕਾਗਜਾਂ ਵਿਚ ਮਾਰ ਦਿੱਤਾ । ਪਤਨੀ ਕਮਲਜੀਤ ਕੌਰ ਨੇ ਕੁਛ ਸਾਲ ਪਹਿਲਾ ਆਪਣੇ ਪਤੀ ਨੂੰ ਕਾਗਜਾਂ ਵਿਚ ਮ੍ਰਿਤਕ ਘੋਸ਼ਿਤ ਕੀਤਾ ਹੈ ।
ਜਾਣਕਾਰੀ ਮੁਤਾਬਿਕ ਕਮਲਜੀਤ ਕੌਰ ਨੇ ਇਹ ਸਾਰਾ ਕੁੱਛ ਜਮੀਨ ਬੇਚਣ ਦੇ ਲਾਲਚ ਵਿੱਚ ਕੀਤਾ ਸੀ। ਕਮਲਜੀਤ ਕੌਰ ਨੇ ਸਿਵਿਲ ਹਸਪਤਾਲ ਵਿੱਚੋਂ ਆਪਣੇ ਪਤੀ ਦਾ ਡੈਥ ਸਰਟੀਫਿਕੇਟ ਬਣਵਾਉਣ ਦੀ ਕੋਸ਼ਿਸ਼ ਕੀਤੀ । ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਸਿਵਲ ਹਸਪਤਾਲ ਤੋਂ ਟੀਮ ਜਾਂਚ ਪੜਤਾਲ ਕਰਨ ਲਈ ਨੌਗੱਜਾ ਪਿੰਡ ਪਹੁੰਚੀ। ਜਦੋਂ ਇਸ ਗੱਲ ਦਾ ਪਤਾ ਅਮਰੀਕਾ ਬੈਠੇ ਪਤੀ ਨੂੰ ਪਤਾ ਲੱਗਿਆ ਤਾਂ ਉਸ ਨੇ ਬਕਾਇਦਾ ਵੀਡੀਓ ਬਣਾ ਕੇ ਭੇਜਿਆ ਅਤੇ ਸਬੂਤ ਦਿੱਤਾ ਕਿ ਉਹ ਅਜੇ ਤੱਕ ਜਿਉਂਦਾ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਮਲਜੀਤ ਕੌਰ ਦੇ ਨਾਲ ਨਾਲ ਪਿੰਡ ਦੇ ਸਰਪੰਚ ਅਤੇ ਪੰਚ ਦੇ ਉੱਪਰ ਵੀ ਮਾਮਲਾ ਦਰਜ ਕੀਤਾ ਹੈ।।