ਜਲੰਧਰ -(ਮਨਦੀਪ ਕੌਰ )- ਗਾਜੀ – ਗੁੱਲਾ ਦੇ ਵਿੱਚ ਬਣਿਆ ਅੰਡਰ ਬ੍ਰਿਜ ਕਈ ਵਾਰੀ ਸੁਰਖੀਆਂ ਦੇ ਵਿੱਚ ਰਹਿ ਚੁੱਕਾ ਹੈ ਇਸ ਬਾਰ ਫਿਰ ਇਹ ਅੰਡਰ ਬ੍ਰਿਜ ਸੁਰਖੀਆਂ ਦੇ ਵਿੱਚ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਵੱਡੇ ਸਾਧਨਾਂ ਦੇ ਆਉਣ ਉੱਤੇ ਰੋਕ ਲਗਾਈ ਗਈ ਸੀ। ਪਰ ਰੋਕ ਲੱਗਣ ਦੇ ਬਾਵਜੂਦ ਵੀ ਇੱਥੇ ਆਵਾਜਾਈ ਰੁਕਣ ਦਾ ਨਾਮ ਨਹੀਂ ਲੈ ਰਹੀ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਉਥੇ ਪੱਕਾ ਨਾਕਾ ਲਗਾ ਕੇ ਵੱਡੀਆਂ ਗੱਡੀਆਂ ਦੀ ਆਵਾਜਾਈ ਉੱਤੇ ਰੋਕ ਲਗਾਉਣ ਨੂੰ ਕਿਹਾ ਹੈ। ਪਰ ਪ੍ਰਸ਼ਾਸਨ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਿਰਕ ਰਹੀ। ਉੱਥੋਂ ਦੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵੱਡੀਆਂ ਗੱਡੀਆਂ ਅੰਡਰ ਬ੍ਰਿਜ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਜਿਸ ਦੇ ਕਾਰਨ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਵਾਸਤੇ ਬ੍ਰਿਜ ਦੇ ਕੋਲ ਇੱਕ ਗਾਡਰ ਲਗਾਇਆ ਗਿਆ ਸੀ। ਹੁਣ ਇਹ ਗਾਡਰ ਵੀ ਟੁੱਟ ਚੁੱਕਾ ਹੈ ।
ਨਿਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਅੰਡਰ ਬ੍ਰਿਜ ਦੇ ਵਿੱਚੋਂ ਇੱਕ ਟਰੱਕ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਪਰ ਅੰਡਰ ਬ੍ਰਿਜ ਦੇ ਵਿੱਚ ਉਹ ਫਸ ਗਿਆ ਅਤੇ ਗਾਡਰ ਟੁੱਟ ਗਿਆ । ਜਿਸ ਦੇ ਨਾਲ ਇਹ ਗਾਡਰ ਟਰੱਕ ਦੇ ਉੱਪਰ ਡਿੱਗ ਗਿਆ। ਦੇ ਨਾਲ ਗੱਡੀ ਦਾ ਕਾਫੀ ਨੁਕਸਾਨ ਹੋਇਆ ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਹਾਦਸੇ ਦੇ ਨਾਲ ਆਵਾਜਾਈ ਦੇ ਉੱਤੇ ਕਾਫੀ ਅਸਰ ਪਿਆ।
ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗਨੀਮਤ ਇਹ ਹੈ ਕਿ ਰਾਤ ਦਾ ਸਮਾਂ ਹੈ ਅਤੇ ਆਵਾਜਾਈ ਜਿਆਦਾ ਨਹੀਂ ਹੈ। ਅਗਰ ਆਵਾਜਾਈ ਜਿਆਦਾ ਹੁੰਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਵੇਰ ਨੂੰ ਕੰਮਾਂਕਾਰਾਂ ਤੇ ਜਾਣ ਵਾਲੇ ਅਤੇ ਸਕੂਲਾਂ ਦੇ ਵਿੱਚ ਜਾਣ ਵਾਲੇ ਬੱਚੇ ਇਸੇ ਰਾਸਤੇ ਵਿੱਚੋਂ ਜਾਂਦੇ ਹਨ। ਘਰ ਇਹ ਹਾਦਸਾ ਦਿਨ ਦੇ ਸਮੇਂ ਹੁੰਦਾ ਤਾਂ ਜਿਆਦਾ ਨੁਕਸਾਨ ਹੋ ਸਕਦਾ ਸੀ।

