ਅੰਮ੍ਰਿਤਸਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੱਪੜਿਆਂ ਨੂੰ ਲੈ ਕੇ ਦੋ ਭੈਣਾਂ ਹਕੀਮਾਂ ਗੇਟ ਥਾਣੇ ਦੇ ਬਾਹਰ ਆਪਸ ਦੇ ਵਿੱਚ ਲੜ ਪਈਆਂ। ਇਹ ਲੜਾਈ ਇਨੀ ਭਿਆਨਕ ਸੀ ਕਿ ਦੋਨੇ ਆਪਸ ਦੇ ਵਿੱਚ ਗੁਤਮ-ਗੁੱਤੀ ਹੋ ਗਈਆਂ। ਇਸ ਵਾਰਦਾਤ ਦੇ ਸਮੇਂ ਉੱਥੇ ਮੌਜੂਦ ਪੁਲਿਸ ਕਰਮਚਾਰੀ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਨਜ਼ਰ ਆਏ। ਇਸ ਵਾਰਦਾਤ ਦੇ ਸਮੇਂ ਇੱਕ ਭੈਣ ਦੇ ਬੁਆਏ ਫਰੈਂਡ ਨੇ ਆਪਣੇ ਸਾਥੀਆਂ ਦੇ ਸਮੇਤ ਦੂਜੀ ਧਿਰ ਦੀ ਜਮ ਕੇ ਕੁੱਟਮਾਰ ਕੀਤੀ।
ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਹਕੀਮਾ ਗੇਟ ਥਾਣੇ ਦੇ ਬਾਹਰ ਦੋ ਧਿਰਾਂ ਆਪਸ ਦੇ ਵਿੱਚ ਭਿੜ ਗਈਆਂ। ਜਾਣਕਾਰੀ ਦੇ ਮੁਤਾਬਕ ਇੱਕ ਭੈਣ ਦੇ ਬੋਏਫਰੈਂਡ ਨੇ ਰਾਜ਼ੀਨਾਮੇ ਦੇ ਲਈ ਉਸ ਨੂੰ ਅਤੇ ਉਸਦੀ ਭੈਣ ਨੂੰ ਘਰ ਬੁਲਾਇਆ ਸੀ। ਜਿੱਥੇ ਉਸ ਦੇ ਬੋਏਫਰੈਂਡ ਉਤੇ ਉਸਦੇ ਸਾਥੀਆਂ ਦੇ ਵੱਲੋ ਕਾਜੀਨਾਮੇ ਲਈ ਆਏ ਧਿਰ ਦੀ ਜੰਮ ਕੇ ਕੁੱਟਮਾਰ ਕੀਤੀ। ਮਾਮਲਾ ਥਾਣੇ ਤੱਕ ਪੁੱਜਿਆ ਥਾਣੇ ਦੇ ਵਿੱਚ ਵੀ ਦੋਨੇ ਧਿਰਾਂ ਆਪਸ ਦੇ ਵਿੱਚ ਜੰਮ ਕੇ ਭਿੜ ਗਈਆਂ। ਅਤੇ ਆਪਸ ਦੇ ਵਿੱਚ ਗਾਲੀ ਗਲੋਚ ਕਰਨ ਲੱਗੇ। ਪੀੜਿਤ ਭਾਵਨਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇਕ ਦੂਜੇ ਦੇ ਕੱਪੜਿਆਂ ਦੇ ਪਹਿਨਣ ਨੂੰ ਲੈ ਕੇ ਸ਼ੁਰੂ ਹੋਇਆ। ਜੋ ਥਾਣੇ ਤੱਕ ਪੁੱਜ ਗਿਆ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

