ਜਲੰਧਰ-(ਮਨਦੀਪ ਕੌਰ )- ਜਲੰਧਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਅੱਜ ਕੱਲ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਹ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਪੁਲਿਸ ਵਾਲਿਆ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਇੰਡਸਟਰੀਅਲ ਏਰੀਏ ਦੇ ਵਿੱਚੋਂ ਸਾਹਮਣੇ ਆਇਆ ਹੈ ।
ਜਿੱਥੇ ਇੰਡਸਟਰੀਅਲ ਏਰੀਏ ਦੇ ਵਿੱਚ ਇੱਕ ਪੁਲਿਸ ਕਰਮੀ ਪਾਸਪੋਰਟ ਦੀ ਇਨਕੁਆਇਰੀ ਕਰਨ ਗਿਆ ਤਾਂ ਜਦੋਂ ਉਹ ਪਾਸਪੋਰਟ ਦੀ ਇਨਕੁਆਇਰੀ ਕਰਕੇ ਘਰੋਂ ਬਾਹਰ ਨਿਕਲਿਆ ਤਾਂ ਦੇਖਿਆ ਉਸ ਦੀ ਮੋਟਰਸਾਈਕਲ ਚੋਰੀ ਹੋ ਗਈ ਹੈ । ਜਿਸ ਤੋਂ ਬਾਅਦ ਉਸ ਪੁਲਿਸ ਕਰਮੀ ਵੱਲੋਂ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਗਏ ਤਾਂ ਪਤਾ ਚੱਲਿਆ ਕਿ ਕੋਈ ਅਗਿਆਤ ਵਿਅਕਤੀ ਉਸ ਦੀ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਜਿਸ ਦੀ ਸ਼ਿਕਾਇਤ ਏਐਸਆਈ ਗੁਰਵਿੰਦਰ ਸਿੰਘ ਨੇ ਥਾਣਾ 8 ਦੀ ਪੁਲਿਸ ਨੂੰ ਦਿੱਤੀ।
ਜਾਣਕਾਰੀ ਦੇ ਮੁਤਾਬਿਕ ਏਐਸਆਈ ਗੁਰਮਿੰਦਰ ਸਿੰਘ PSOC ਵਿੱਚ ਤੈਨਾਤ ਹੈ । ਉਹ ਕਿਸੇ ਦੀ ਪਾਸਪੋਰਟ ਦੀ ਇਨਕੁਆਇਰੀ ਕਰਨ ਇੰਡਸਟਰੀਅਲ ਏਰੀਏ ਦੇ ਵਿੱਚ ਗਿਆ ਸੀ। ਇਸ ਦੇ ਚਲਦੇ ਉਹ ਆਪਣੀ ਬਾਈਕ PB 08-DB 1059 ਬਜਾਜ ਪਲਟੀਨਾ ਮੋਟਰਸਾਈਕਲ ਵਿਅਕਤੀ ਦੇ ਘਰ ਦੇ ਬਾਹਰ ਖੜਾ ਕੀਤਾ ਸੀ। ਕੁਝ ਹੀ ਸਮੇਂ ਦੇ ਬਾਅਦ ਜਦੋਂ ਉਹ ਘਰੋਂ ਬਾਹਰ ਆਇਆ ਤਾਂ ਉਸ ਨ ਦੇਖਿਆ ਉਸ ਦੀ ਮੋਟਰਸਾਈਕਲ ਆਪਣੀ ਜਗ੍ਹਾ ਉੱਤੇ ਨਹੀਂ ਸੀ।
ਜਦੋਂ ਏਐਸਆਈ ਗੁਰਮਿੰਦਰ ਸਿੰਘ ਵੱਲੋਂ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਗਏ ਤਾਂ ਉਸ ਨੂੰ ਪਤਾ ਲੱਗਾ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਮੋਟਰਸਾਈਕਲ ਤੇ ਸਵਾਰ ਹੋ ਕੇ ਮੋਟਰਸਾਈਕਲ ਲੈ ਗਿਆ। ਜਿਸ ਦੀ ਸ਼ਿਕਾਇਤ 18 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਥਾਣਾ ਅੱਠ ਦੀ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਆਸ ਪਾਸ ਦੇ ਸੀਸੀ ਟੀਵੀ ਚੈੱਕ ਕਰਕੇ ਕਾਫੀ ਪੁਖ਼ਤਾ ਸਬੂਤ ਇਕੱਠੇ ਕਰ ਲਏ ਹਨ। ਜਿਸ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।