ਜਲੰਧਰ -(ਮਨਦੀਪ ਕੌਰ)- ਚੋਰੀ ਦੀਆ ਵਾਰਦਾਤਾਂ ਨੂੰ ਠੱਲ੍ਹ ਹੀ ਨਹੀਂ ਪੈ ਰਹੀ। ਜਿਵੇਂ ਜਿਵੇਂ ਨਸ਼ੇ ਵੱਧ ਰਹੇ ਹਨ ਉਸ ਤਰ੍ਹਾ ਹੀ ਨਸ਼ੇ ਦੀ ਪੂਰਤੀ ਲਈ ਲੋਕ ਚੋਰੀਆ ਕਰਨ ਲੱਗ ਗਏ ਹਨ । ਇਸ ਤਰ੍ਹਾਂ ਦਾ ਹੀ ਇਕ ਮਾਮਲਾ ਜਲੰਧਰ ਦੇ ਵਿੱਚੋ ਦੇਖਣ ਨੂੰ ਮਿਲਿਆ ਹੈ ।
ਜਿੱਥੇ ਕੁੱਛ ਚੋਰਾ ਵਲੋ 5 ਗੱਡੀਆਂ ਨੂੰ ਅਪਣਾ ਨਿਸ਼ਾਨਾ ਬਣਾਇਆ ਗਿਆ ਹੈ । ਚੋਰਾ ਨੇ ਪੰਜਾਂ ਗਿਆ ਦਾ ਡਰਾਈਵਰ ਸਾਈਡ ਸ਼ੀਸ਼ਾ ਤੋੜ ਕੇ ਓਹਨਾ ਵਿੱਚੋ ਕੀਮਤੀ ਸਮਾਨ ਜਿਵੇਂ ਬੈਟਰੀਆਂ ,ਮਿਊਜ਼ਿਕ ਸਿਸਟਮ,ਅਤੇ ਸਟਪਣੀਆਂ ਕੱਢ ਕੇ ਲੈ ਗਏ।
ਗੱਡੀਆਂ ਮਾਲਕ ਨੇ ਦਸਿਆ ਕਿ ਕੁੱਲ ਮਿਲਾ ਕੇ 1 ਲੱਖ ਤੋ ਵੱਧ ਦਾ ਨੁਕਸਾਨ ਹੋਇਆ ਹੈ । ਕਾਰ ਚਾਲਕ ਨੇ ਦਸਿਆ ਕਿ ਇਸ ਜਗ੍ਹਾ ਉੱਤੇ 3 ਬਾਰ ਪਹਿਲੇ ਵੀ ਚੋਰੀ ਹੋ ਚੁੱਕੀ ਹੈ । ਪਰ ਪ੍ਰਸ਼ਾਸ਼ਨ ਇਸ ਵੱਲ ਧਿਆਨ ਹੀ ਨਹੀ ਦੇ ਰਿਹਾ ।