ਪੰਜਾਬ -( ਮਨਦੀਪ ਕੌਰ )– ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਦੇ ਮੁੱਦੇ ਨਾਲ ਨਿਪਟਣ ਦੇ ਲਈ ਤਿੰਨ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਰਾਜਾਂ ਨੂੰ ਐਮੀਕਸ ਕਿਊਰੀ ਦੀ ਰਿਪੋਰਟ ਤੇ ਕਾਰਵਾਈ ਕਰਨ ਅਤੇ ਹਲਫਨਾਮਾ ਜਮਾ ਕਰਨ ਦੇ ਨਿਰਦੇਸ਼ ਦਿੱਤੇ । ਦੂਸਰੇ ਹੁਕਮ ਵਿੱਚ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਰਾਜਸਥਾਨ ਹਾਈ ਕੋਰਟ ਦੇ ਅਵਾਰਾ ਜਾਨਵਰਾਂ ਬਾਰੇ ਹੁਕਮ ਨੂੰ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾਵੇ ਨਗਰ ਨਿਗਮ ਦੀਆਂ ਗਸਤ ਟੀਮਾਂ ਨੂੰ 24 ਘੰਟੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਦਾਲਤ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਤਾਂ ਜੋ ਸੜਕ ਉੱਤੇ ਘੁੰਮ ਰਹੇ ਅਵਾਰਾ ਕੁੱਤਿਆਂ ਦੀ ਸੂਚਨਾ ਦਿੱਤੀ ਜਾ ਸਕੇ।
ਤੀਜੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਕਿ ਅਵਾਰਾ ਕੁੱਤਿਆਂ ਨੂੰ ਵਾੜ ਲਗਾ ਕੇ ਅਤੇ ਹੋਰ ਉਪਾਕ ਕਰਾ ਕੇ ਵਿਦਿਅਕ ਸੰਸਥਾਵਾਂ ,ਖੇਡ ਕੰਪਲੈਕਸਾਂ, ਹਸਪਤਾਲਾਂ, ਬਸ ਸਟੈਂਡਾਂ ਅਤੇ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ ਟੀਕਾਕਰਨ ਅਤੇ ਨਸਬੰਦੀ ਤੋਂ ਬਾਅਦ ਉਹਨਾਂ ਨੂੰ ਸ਼ੈਲਟਰਾਂ ਦੇ ਵਿੱਚ ਰੱਖਿਆ ਜਾਵੇ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਹੁਕਮ ਅਗਲੇ ਅੱਠ ਹਫਤਿਆਂ ਦੇ ਵਿੱਚ ਲਾਗੂ ਹੋ ਜਾਣਾ ਚਾਹੀਦਾ ਹੈ।

