ਜਲੰਧਰ -(ਮਨਦੀਪ ਕੌਰ )-ਬੀਤੀ 10 ਅਪ੍ਰੈਲ ਨੂੰ ਬਾਲੀਵੁੱਡ ਦੀ ਇੱਕ ਫ਼ਿਲਮ “ਜਾਟ” ਰਲੀਜ਼ ਹੋਈ ਸੀ ਜਿਸ ਵਿੱਚ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਉੱਪਰ ਸਖ਼ਤ ਨੋਟਿਸ ਲੈਂਦਿਆਂ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਜਲੰਧਰ ਪੁਲਿਸ ਕਮਿਸ਼ਨਰ ਜੀ ਨੂੰ ਇੱਕ ਦਰਖ਼ਾਸਤ ਦਿੱਤੀ ਸੀ ਜਿਸ ਤੇ ਪੁਲਿਸ ਪ੍ਰਸ਼ਾਸ਼ਨ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਸੰਨੀ ਦਿਓਲ ਸਮੇਤ ਰਨਦੀਪ ਹੁੱਡਾ , ਵਿਨੀਤ ਕੁਮਾਰ ਸਿੰਘ ਡਾਇਰੈਕਟਰ ਗੋਪੀਚੰਦ ਮਾਲੀਨੇਨੀ, ਪ੍ਰੋਡਿਊਸਰ ਨਵੀਨ ਮਾਲੀਨੇਨੀ ਟੋਟਲ 5 ਦੋਸ਼ੀਆਂ ਵਿਰੁੱਧ ਥਾਣਾ ਸਦਰ ਜਲੰਧਰ ਵਿਖੇ FIR ਨੰਬਰ 87 ਦਰਜ਼ ਕਰ ਦਿੱਤੀ ਹੈ, ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਕਿਹਾ ਕਿ ਇੱਕ ਵਾਰ ਫੇਰ ਸਮੁੱਚੇ ਮਸੀਹ ਭਾਈਚਾਰੇ ਦੀ ਜਿੱਤ ਹੋਈ ਹੈ
ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋ ਜਲਦ ਇਹਨਾਂ ਦੋਸ਼ੀਆਂ ਨੂੰ ਫੜ੍ਹਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ ਤੇ ਸਖ਼ਤ ਸਜਾ ਦਿੱਤੀ ਜਾਵੇ ਤਾਂ ਕਿ ਮਸੀਹ ਵਿਰੋਧੀ ਅਨਸਰ ਜੋਂ ਆਏ ਦਿਨ ਮਸੀਹ ਭਾਈਚਾਰੇ ਨੂੰ ਦਬਾਉਣ ਦੀਆ ਗੱਲਾ ਸੋਚੀ ਬੈਠੇ ਨੇ ਉਹਨਾਂ ਨੂੰ ਇਸ ਮਿਸਾਲੀ ਸਜ਼ਾ ਤੋਂ ਅਕਲ ਆ ਜਾਵੇਂ, ਉਹਨਾਂ ਕਿਹਾ ਕਿ ਮਸੀਹ ਭਾਈਚਾਰਾ ਹੁਣ ਪਹਿਲਾਂ ਵਰਗਾ ਨਹੀਂ ਰਿਹਾਂ ਕਿਉੰਕਿ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਮਸੀਹ ਭਾਈਚਾਰੇ ਦੀ ਰਾਖੀ ਲਈ ਹਿੱਕ ਤਾਨ ਕੇ ਖੜ੍ਹੀ ਹੈ ਇਸ ਮੌਕੇ ਉਹਨਾਂ ਨਾਲ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਜਰਨਲ ਸਕਤੱਰ ਯੂਥ ਵਿਲਸਨ ਮਸੀਹ ਬਿੱਟੂ, ਵਿਕਲਫ਼ ਗੋਲਡ, , ਪੀਟਰ ਮਸੀਹ ਬੁਲੰਦਪੁਰ, ਪਾਸਟਰ ਜਤਿਨ, ਲਵਲੀ ਜੋਏਲ , ਐਲਬਰਟ ਮਸੀਹ, ਵਾਲਟਰ ਮਸੀਹ ਆਦਿ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।