ਜੈਪੁਰ- ਜੈਪੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੇਟੇ ਵੱਲੋਂ ਆਪਣੀ ਮਾਂ ਦੀ ਦੂਰੀ ਤਰਾਂ ਕੁੱਟ-ਮਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜੈਪੁਰ ਦੀ ਹੈ ਅਤੇ ਇਸ ਵਿੱਚ ਇੱਕ ਕਲਯੁਗੀ ਪੁੱਤ ਵੱਲ ਵੱਲੋਂ ਆਪਣੀ ਮਾਂ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਕੁੱਟਮਾਰ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਵਾਈਫਾਈ ਨੂੰ ਲੈ ਕੇ ਦੋਨਾਂ ਦੇ ਵਿੱਚ ਝਗੜਾ ਹੋਇਆ। ਜਿਸ ਦੇ ਕਾਰਨ ਇੱਕ ਪੁੱਤਰ ਵੱਲੋਂ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਸੋਟੀਆਂ ਦੇ ਨਾਲ ਕੁੱਟਿਆ ਗਿਆ।
ਕਲਯੁਗੀ ਪੁੱਤ ਦੀ ਪਹਿਚਾਣ ਨਵੀਨ ਦੇ ਰੂਪ ਦੇ ਵਿੱਚ ਹੋਈ ਹੈ। ਅਤੇ ਪੀੜਿਤਾ ਦਾ ਨਾਮ ਸੰਤੋਸ਼ੀ ਦੇਵੀ ਹੈ। ਜਦ ਕਿ ਨਵੀਨ ਦਾ ਪਿਤਾ ਲਕਸ਼ਮਣ ਸਿੰਘ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਵਜੋਂ ਤੈਨਾਤ ਹੈ। ਦੱਸਿਆ ਜਾ ਰਿਹਾ ਹੈ ਨਵੀਨ ਵੱਲੋਂ ਆਪਣੀ ਮਾਂ ਸੰਤੋਸ਼ੀ ਦੇਵੀ ਨੂੰ ਇਨਾ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਪਿਤਾ ਲਕਸ਼ਮਣ ਵੱਲੋਂ ਆਪਣੇ ਪੁੱਤਰ ਨਵੀਨ ਦੇ ਲਈ ਕਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।