ਜਲੰਧਰ -(ਮਨਦੀਪ ਕੌਰ )- ਜਲੰਧਰ ਵੈਸਟ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ । ਵੈਸਟ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀਆ ਦਿੱਤਾ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ । ਅਜਿਹਾ ਹੀ ਇਕ ਮਾਮਲਾ ਵੈਸਟ ਇਲਾਕੇ ਦੇ 120 ft ਰੋਡ ਤੋਂ ਸਾਮ੍ਹਣੇ ਆ ਰਹੀਆਂ ਹਨ ਜਿੱਥੇ ਇੱਕ ਐਕਟੀਵਾ ਸਵਾਰ ਵੱਲੋਂ ਦਿਨ ਦਿਹਾੜੇ ਸਿਲੰਡਰ ਚੋਰੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਰਵੋਧਿਆ ਗੈਸ ਏਜੰਸੀ ਦਾ ਵਿਅਕਤੀ ਜਿਸ ਕੋਲ ਸਿਲੰਡਰਾਂ ਵਾਲੀ ਗੱਡੀ ਸੀ। ਓਹ ਸਿਲੰਡਰ ਦੇਣ ਕਿਸੇ ਦੇ ਘਰ 120 ft ਰੋਡ ਗਿਆ ।
ਜਿਸ ਹੀ ਉਹ ਵਿਅਕਤੀ ਸਿਲੰਡਰ ਦੇਣ ਘਰ ਦੇ ਅੰਦਰ ਗਿਆ ਤਾਂ ਇੱਕ ਕੌਰ ਐਕਟੀਵਾ ਉੱਤੇ ਸਵਾਰ ਹੋ ਕੇ ਆਉਂਦਾ ਹੈ ਤੇ ਗੱਡੀ ਵਿੱਚੋ ਸਿਲੰਡਰ ਚੁੱਕ ਕੇ ਲੈ ਜਾਂਦਾ ਹੈ । ਜਿਸ ਦੀ ਫੁਟੇਜ CCTV ਵਿੱਚ ਸਾਫ ਤੋਰ ਉੱਤੇ ਦੇਖਣ ਨੂੰ ਮਿਲਦੀ ਹੈ। ਜਿਸ ਵਿੱਚ ਸਾਫ ਤੋਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਐਕਟੀਵਾ ਉੱਤੇ ਸਵਾਰ ਹੌ ਕੇ ਆਉਂਦਾ ਹੈ ਅਤੇ ਗੱਡੀ ਵਿੱਚੋ ਸਿਲੰਡਰ ਚੋਰੀ ਕਰ ਕੇ ਆਪਣੀ ਐਕਟੀਵਾ ਦੇ ਅੱਗੇ ਰੱਖ ਕੇ ਲੈ ਜਾਂਦਾ ਹੈ। ਦੱਸ ਦੇਈਏ ਇਹ ਹਾਦਸਾ ਉਸੀ ਜਗ੍ਹਾ ਦੁਬਾਰਾ ਵਾਪਰਿਆ ਹੈ ਜਿੱਥੇ ਕੱਲ ਇਕ ਪਰੌਂਠੇ ਲਗਾਉਣ ਵਾਲੇ ਵਿਕਅਤੀ ਕੋਲੋ ਲੁੱਟ ਖੋਹ ਹੋਈ ਸੀ। ਕੱਲ ਵੀ ਐਸੀ ਜਗ੍ਹਾ ਇੱਕ ਗਰੀਬ ਵਿਅਕਤੀ ਕੋਲੋ ਕੁਛ ਨਸ਼ੇੜੀ 3500 ਰੁਪਏ ਲੁੱਟ ਕੇ ਲੈ ਗਿਆ ਸੀ।
ਸੋਚਣ ਵਾਲੀ ਗੱਲ ਇਹ ਹੈ ਕਿ ਜਲੰਧਰ ਵੈਸਟ ਦੇ ਹਾਲਾਤ ਪੁਲਿਸ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦੇ ਰਹੇ। ਜਾਂ ਫਿਰ ਦਿਖਾਈ ਦੇਣ ਦੇ ਬਾਵਜੂਦ ਵੀ ਅੰਨਦੇਖਾ ਕੀਤਾ ਜਾ ਰਿਹਾ ਹੈ। ਜਾ ਫਿਰ ਲੋਕਾਂ ਵਿੱਚੋਂ ਪ੍ਰਸ਼ਾਸਨ ਦਾ ਡਰ ਨਿਕਲ ਚੁੱਕਾ ਹੈ।