ਜਲੰਧਰ -(ਮਨਦੀਪ ਕੌਰ)- ਅੰਦਰ ਦੇ ਵਿੱਚ ਥਾਣਾ 3 ਐਸ.ਐਚ. ਓ. ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸੀਪੀ ਧਨਪ੍ਰੀਤ ਕੌਰ ਵੱਲੋਂ ਲਿਆ ਗਿਆ ਹੈ । ਮਾਮਲਾ ਮਿਲਾਪ ਚੌਂਕ ਦੇ ਵਿੱਚ ਚਾਪ ਦੀ ਦੁਕਾਨ ਉੱਤੇ ਨਿਹੰਗ ਸਿੰਘ ਦੇ ਬਾਣੇ ਵਿੱਚ ਨੌਜਵਾਨਾਂ ਵੱਲੋਂ ਕੀਤੇ ਹਮਲੇ ਮਾਮਲੇ ਦੇ ਵਿੱਚ ਥਾਣਾ ਪ੍ਰਭਾਰੀ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਹਨਾਂ ਦੀ ਥਾਂ ਸਬ ਇੰਸਪੈਕਟਰ ਰਜਿੰਦਰ ਸਿੰਘ ਨੂੰ ਥਾਣਾ ਮੁਖੀ ਵੱਲੋਂ ਤਾਇਨਾਤ ਕੀਤਾ ਗਿਆ ਹੈ।
ਨਿਹੰਗ ਸਿੰਘ ਦੇ ਬਾਣੇ ਵਿੱਚ ਨੌਜਵਾਨਾਂ ਵੱਲੋਂ ਚਾਂਪ ਵਾਲੀ ਦੁਕਾਨ ਤੇ ਆਰਡਰ ਦੇਣ ਤੋਂ ਦੇਰ ਹੋਣ ਕਰਕੇ ਪਹਿਲਾ ਦੁਕਾਨ ਦਾਰ ਦੇ ਨਾਲ ਬਹਿਸਬਾਜ਼ੀ ਕੀਤੀ ਗਈ ਅਤੇ ਬਾਅਦ ਵਿੱਚ ਕੁਝ ਹੋਰ ਨੌਜਵਾਨਾਂ ਨੂੰ ਮੌਕੇ ਉੱਤੇ ਬੁਲਾ ਕੇ ਦੁਕਾਨ ਦੇ ਮਾਲਕ ਦੀ ਮਾਰ ਕੁੱਟ ਕੀਤੀ ਗਈ। ਜਿਸ ਉਪਰੰਤ ਦੁਕਾਨ ਦੇ ਮਾਲਿਕ ਵੱਲੋ ਥਾਣਾ ਇੰਚਾਰਜ ਅਨਿਲ ਕੁਮਾਰ ਨੂੰ ਬਾਰ ਬਾਰ ਫੋਨ ਕੀਤਾ ਗਿਆ । ਉਹਨਾਂ ਨੇ ਫੋਨ ਨਹੀਂ ਚੱਕਿਆ। ਉਸ ਤੋਂ ਬਾਅਦ ਦੁਕਾਨ ਦੇ ਕਈ ਹੋਰ ਮੈਂਬਰਾਂ ਵੱਲੋਂ ਵੀ ਥਾਣੇ ਦੇ ਵਿੱਚ ਫੋਨ ਕੀਤੇ ਗਏ ਪਰ ਉਹਨਾਂ ਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ । ਜਿਸ ਉਪਰੰਤ ਸੀਪੀ ਧਨਪ੍ਰੀਤ ਕੌਰ ਵੱਲੋਂ ਆਪਣੀ ਕਾਰਗੁਜ਼ਾਰੀ ਚੰਗੀ ਤਰ੍ਹਾਂ ਨਾ ਨਿਭਾਉਣ ਦੇ ਇਲਜ਼ਾਮ ਦੇ ਤੌਰ ਤੇ ਥਾਣਾ ਇਨਚਾਰਜ ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।