ਗੁਰਦਾਸਪੁਰ -(ਮਨਦੀਪ ਕੌਰ)- ਗੁਰਦਾਸਪੁਰ ਸ਼ਹਿਰ ਦੇ ਵਿੱਚ ਰਾਵੀ ਦਰਿਆ ਦੇ ਵਧਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਅਸਤ-ਵਿਅਸਤ ਕਰ ਦਿੱਤੀ ਹੈ। ਪਾਣੀ ਦਾ ਕਹਿਰ ਇਸ ਤਰ੍ਹਾਂ ਵੱਧ ਗਿਆ ਹੈ ਕਿ ਪਿੰਡ ਝਬੱਕਰੇ ਤੋਂ ਨਿਕਲੀ ਬਰਾਤ ਵੀ ਇਸ ਹੜ ਦੇ ਵਿੱਚ ਫਸ ਗਈ। ਮੇਰੇ ਖੁਸ਼ੀਆਂ ਮਨਾਉਂਦੀ ਹੋਈ ਨਿਕਲੀ ਬਰਾਤ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਘਰ ਵਾਪਸ ਆਉਣਾ ਵੀ ਮੁਸ਼ਕਿਲ ਹੋ ਜਾਵੇਗਾ। ਵਾਪਸੀ ਦੇ ਹਾਲਾਤ ਐਸੇ ਬਣੇ ਕਿ ਨਵ ਵਿਆਹੇ ਜੋੜੇ ਨੂੰ ਘਰ ਵਾਪਸ ਲੈ ਕੇ ਜਾਣਾ ਮੁਸ਼ਕਿਲ ਹੋ ਜਾਵੇਗਾ। ਜਿੱਥੇ ਘਰ ਦੇ ਵਿੱਚ ਜਾ ਕੇ ਸ਼ਗਨਾਂ ਦੇ ਕੰਮ ਹੋਣੇ ਸਨ ਉੱਥੇ ਬਰਾਤੀ ਹੜ ਦੇ ਪਾਣੀ ਵਿੱਚ ਫਸੇ ਹੋਏ ਹਨ। ਇਸ ਮੌਕੇ ਉੱਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਹੜ ਦੀ ਸਮੱਸਿਆ ਦੇ ਨਾਲ ਨਿਪਟਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਹੋਏ ਸਨ। ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਰਾਤ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਿਆ ਜਾਵੇ। ਕੇ ਲਵ ਵਿਆਹੀ ਜੋੜੇ ਦਾ ਘਰ ਜਾ ਕੇ ਚੰਗੀ ਤਰ੍ਹਾਂ ਸਵਾਗਤ ਕੀਤਾ ਜਾ ਸਕੇ।