ਜਲੰਧਰ -(ਮਨਦੀਪ ਕੌਰ )- ਪੁਲਿਸ ਵੱਲੋਂ ਫਰਾਰ ਚੱਲ ਰਹੇ ਚੌਧਰੀ ਗੈਂਗ ਦੇ ਮੈਂਬਰ ਪੁਨੀਤ ਅਤੇ ਨਰਿੰਦਰ ਲੱਲੀ ਨੂੰ ਕਾਊਂਟਰ ਇੰਟੈਲੀਜਂਸ ਨੇ ਉਹਨਾਂ ਨੂੰ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਦੋਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੁਲੀਸ ਪੁੱਛ ਤਾਸ਼ ਕਰੇਗੀ।
ਇਹਨਾਂ ਦੋਵਾਂ ਨੇ ਜਲੰਧਰ ਦੇ ਦੋ ਸੁਰਖੀਆਂ ਵਿਚ ਰਹਿਣ ਵਾਲੇ ਕਤਲ ਕੀਤੇ ਹਨ। ਪਿਛਲੇ ਸਾਲ 28 ਨਵੰਬਰ ਨੂੰ ਐਨ ਏਆਈ ਦੀ ਟੀਮ ਨੇ ਦੋਨਾਂ ਦੇ ਘਰਾਂ ਦੀ ਤਲਾਸ਼ੀ ਲਈ ਸੀ ਅਤੇ ਪਰਿਵਾਰਿਕ ਮੈਂਬਰਾਂ ਦੇ ਮੋਬਾਈਲ ਵੀ ਚੈੱਕ ਕੀਤੇ ਗਏ ਸਨ। ਪਰ ਦੋਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਪਰ ਬੀਤੇ ਸ਼ੁਕਰਵਾਰ ਨੂੰ ਨਾਕੇਬੰਦੀ ਦੌਰਾਨ ਇਹਨਾਂ ਦੋਵਾਂ ਨੂੰ ਇਹਨਾਂ ਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਵਾਂ ਕੋਲੋਂ 30 ਬੋਰ ਦੇ 6 ਵਿਦੇਸ਼ੀ ਪਿਸਟਲ ਅਤੇ 40 ਕਾਰਤੂਸ ਬਰਾਮਦ ਕੀਤੇ ਗਏ। ਇਹ ਦੋਵੇਂ ਆਪਣੇ ਸਾਥੀਆਂ ਸਮੇਤ ਗੁਰੂ ਕਾ ਜੰਡਿਆਲਾ ਅਤੇ ਜਲੰਧਰ ਵਿੱਚ ਕਿਸੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਸਨ। ਪੁਨੀਤ ਅਤੇ ਨਰਿੰਦਰ ਲੱਲੀ 8 ਮਾਰਚ 2021 ਨੂੰ ਟਿੰਕੂ ਕਾਰੋਬਾਰੀ ਦੀ ਹੱਤਿਆਕਾਂਡ ਤੋਂ ਬਾਅਦ ਚਰਚਾ ਵਿੱਚ ਆਏ ਸਨ।
ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਦਵਿੰਦਰ ਬੰਬੀਹਾ ਗੈਂਗ ਵਿੱਚ ਜੁੜਨ ਤੋਂ ਬਾਅਦ ਪੁਨੀਤ ਨੇ ਡਿਪਟੀ ਹੱਤਿਆਕਾਂਡ ਕੀਤਾ ਸੀ। ਅਤੇ ਨਰਿੰਦਰ ਲੱਲੀ ਦਾ ਨਾਮ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ। ਇੱਕ ਵਾਰ ਫਿਰ ਚਰਚਾ ਵਿੱਚ ਆਇਆ।