ਮੋਹਾਲੀ-(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਮੋਹਾਲੀ ਦੇ ਦੋ ਨਾਮੀ ਹੋਟਲਾਂ ਅਤੇ ਇੱਕ ਸਪਾ ਸੈਂਟਰ ਦੇ ਵਿੱਚ ਰੇਡ ਕੀਤੀ ਗਈ। ਇਸ ਸੈਕਸ ਰੈਕਟ ਦਾ ਪੜਦਾ ਫਾਸ਼ ਕਰਨ ਉਪਰੰਤ ਪੁਲਿਸ ਵੱਲੋਂ 11 ਨੌਜਵਾਨ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਰੇਟ ਦੇ ਦੌਰਾਨ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰੀ ਕਾਰਵਾਈ ਬੁੱਧਵਾਰ ਨੂੰ ਬਾਲਟਾਨਾ ਖੇਤਰ ਦੇ ਵਿੱਚ ਕੀਤੀ ਗਈ।
ਇਸ ਰੇਟ ਦੇ ਦੌਰਾਨ ਡਿਊਟੀ ਮੈਜਿਸਟਰੇਟ ਨੂੰ ਮੌਕੇ ਉੱਤੇ ਸੱਦਿਆ ਗਿਆ ਅਤੇ ਉਹਨਾਂ ਦੇ ਸਾਹਮਣੇ ਇਹਨਾਂ ਦੋਵਾਂ ਹੋਟਲਾਂ ਅਤੇ ਸਪਾ ਸੈਂਟਰ ਨੂੰ ਸੀਲ ਕੀਤਾ ਗਿਆ। ਇਹ ਰੇਡ ਏਐਸਪੀ ਗਜ਼ਲ ਪ੍ਰੀਤ ਕੌਰ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ।
ਗਿਰਫਤਾਰ ਕੀਤੀਆਂ ਗਈਆਂ ਕੁੜੀਆਂ ਦੀ ਉਮਰ ਲਗਭਗ 18 ਤੋਂ 28 ਸਾਲ ਦੇ ਵਿੱਚ ਦੀਆਂ ਹਨ। ਇਹ ਸਾਰੀਆਂ ਪੰਜਾਬ ,ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨਾਲ ਸੰਬੰਧਿਤ ਹਨ। ਇਹ ਸਾਰੀਆਂ ਕੁੜੀਆਂ ਲਗਭਗ ਅੱਠਵੀਂ ਜਾਂ ਦਸਵੀਂ ਤੱਕ ਪੜੀਆਂ ਹੋਈਆਂ ਹਨ। ਇਹਨਾਂ ਕੁੜੀਆਂ ਨੂੰ ਇਹ ਜੰਟਾ ਵੱਲੋਂ ਚੰਗੀ ਨੌਕਰੀ ਅਤੇ ਚੰਗੀਆਂ ਤਨਖਾਹਾਂ ਦਾ ਝਾਂਸਾ ਦੇ ਕੇ ਆਪਣੇ ਘਰਾਂ ਤੋਂ ਲੈ ਕੇ ਪਾਇਆ ਜਾਂਦਾ ਹੈ ਅਤੇ ਇੱਥੇ ਦੇ ਵਪਾਰ ਦੇ ਧੰਦੇ ਦੇ ਵਿੱਚ ਫਸਾ ਦਿੱਤਾ ਜਾਂਦਾ ਹੈ।
ਏਸੀਪੀ ਗਜ਼ਲਪ੍ਰੀਤ ਕੌਰ ਨੇ ਕਿਹਾ ਕਿ ਦੇਹ ਵਪਾਰ ਧੰਦੇ ਦੇ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਰਹੇਗੀ ਅਤੇ ਉਹਨਾਂ ਨੇ ਹੋਟਲ ਮਾਲਕਾਂ ਅਤੇ ਸਪਾ ਸੈਂਟਰ ਦੇ ਮਾਲਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਅਗਰ ਉਹਨਾਂ ਦੇ ਹੋਟਲ ਜਾ ਸਪਾ ਸੈਂਟਰ ਦੇ ਵਿੱਚ ਇਸ ਤਰਹਾਂ ਦਾ ਗਲਤ ਕੰਮ ਕੋਈ ਹੁੰਦਾ ਹੈ ਤਾਂ ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਏਸੀਪੀ ਨੇ ਅੱਗੇ ਕਿਹਾ ਕਿ ਆਮ ਲੋਕ ਪੁਲਿਸ ਨੂੰ ਅਜਿਹੀਆਂ ਸੂਚਨਾਵਾਂ ਦੇਣ ਲਈ ਪੁਲਿਸ ਉੱਤੇ ਭਰੋਸਾ ਕਰਦੇ ਹਨ ਅਤੇ ਪੁਲਿਸ ਉਹਨਾਂ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਵੇਗੀ ਅਤੇ ਅਜਿਹੀਆਂ ਗਤੀਆਂ ਵਿਧੀਆਂ ਤੇ ਸਖਤ ਨਜ਼ਰ ਬਣਾਉਂਦੇ ਹੋਏ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਕੋਸ਼ਿਸ਼ ਕਰੇਗੀ।

