ਫਗਵਾੜਾ -(ਮਨਦੀਪ ਕੌਰ )- ਫਗਵਾੜਾ ਵਿੱਚ ਪੁਲੀਸ ਨੇ ਕਟਹਿਰਾ ਚੌਂਕ ਕੋਲ ਰੇਡ ਕੀਤੀ । ਇਸ ਦੌਰਾਨ ਪੁਲਸ ਨੂੰ ਕਾਫੀ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ ਹੈ । ਇਸ ਨਾਲ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਇਕ ਘਰ ਵਿਚ ਰੇਡ ਕੀਤੀ । ਜਿਸ ਵਿਚ ਪੁਲਸ ਨੂੰ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ । ਦੋਸ਼ੀ ਦੀ ਪਹਿਚਾਣ ਪ੍ਰਿੰਸ ਸੂਰੀ ਦੇ ਰੂਪ ਵਿਚ ਹੋਈ ਹੈ। ਜਿਸ ਤੋ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਟੀ SHO ਅਮਨਦੀਪ ਨਾਹਰ ਨੇ ਦਸਿਆ ਕਿ ਓਹਨਾ ਨੂ ਗੁਪਤ ਸੂਚਨਾ ਮਿਲੀ ਸੀ ਕੇ ਕਟਹਿਰਾ ਚੌਂਕ ਦੇ ਕੋਈ ਇਕ ਵਿਅਕਤੀ ਨਜਾਇਜ਼ ਤਰੀਕੇ ਨਾਲ ਸ਼ਰਾਬ ਵੇਚ ਰਿਹਾ ਹੈ। ਜਦੋਂ ਓਹਨਾ ਨੇ ਪੁਲਿਸ ਪਾਰਟੀ ਅਤੇ ਐਕਸਾਈਜ਼ ਟੀਮ ਦੇ ਨਾਲ ਰੇਡ ਕੀਤੀ ਤਾਂ ਸੂਚਨਾ ਸਹੀ ਪਾਈ ਗਈ । ਜਿਸ ਵਿਚ ਮੋਕੇ ਤੇ ਪੁਲਸ ਨੂੰ ਅਲਗ ਅਲਗ ਮਾਰਕਾ 25 ਪੇਟੀ ਨਜਾਇਜ਼ ਸ਼ਰਾਬ ਅਤੇ 50 ਦੇ ਕਰੀਬ ਪਊਏ ਬਰਾਮਦ ਹੋਏ। ਪੁਲਿਸ ਨੂੰ ਮੌਕੇ ਤੇ ਸ਼ਰਾਬ ਦੀਆਂ ਖਾਲੀ ਪੇਟੀਆਂ ਵੀ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਫੀ ਗਹਿਰਾਈ ਨਾਲ ਸ਼ਾਨਬੀਨ ਕੀਤੀ ਜਾਏਗੀ।