ਜਲੰਧਰ -(ਮਨਦੀਪ ਕੌਰ )- ਲੁੱਟ ਖੋਹ ਦਾ ਪਲਾਨ ਬਣਾ ਰਹੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ ਜਦ ਕਿ ਦੋ ਲੁਟੇਰੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਹਨਾਂ ਕੋਲੋਂ ਦੋ ਐਕਟੀਵਾ ਚਾਰ ਮੋਬਾਈਲ ਅਤੇ ਲੈਪਟਾਪ ਬਰਾਮਦ ਹੋਏ ਹਨ। ਗੈਂਗ ਵਿੱਚ ਫੜੇ ਹੋਏ ਲੁਟੇਰਿਆ ਕੋਲੋ ਮਾਡਲ ਟਾਊਨ ਦੇ ਬਿਜਲੀ ਵਿਭਾਗ ਦੇ SDO ਬਲਵਿੰਦਰ ਸਿੰਘ ਵਾਸੀ ਮਹਿਤਪੁਰ ਦੀ ਪਤਨੀ ਮਨਜੀਤ ਕੌਰ ਅਤੇ ਗ੍ਰੀਨ ਐਵਨਿਊ ਦੇ ਰਹਿਣ ਵਾਲੇ ਅਜੇ ਕੁਮਾਰ ਦੀ ਬੇਟੀ ਤੋਂ ਹੋਈ ਲੁੱਟ ਟਰੇਸ ਹੋਈ ਹੈ।
ਦੋਨੇ ਵਾਰਦਾਤਾਂ ਮਨੀਸ਼ ਕੁਮਾਰ ਉਰਫ ਮੰਨੂ ਵਾਸੀ ਕਬੀਰ ਨਗਰ ਨੇ ਕੀਤੀ ਹੈ। ਪੁਲਿਸ ਨੇ ਮਨੀਸ਼ ਦੇ ਨਾਲ ਨਾਲ ਉਸਦੇ ਮੁਹੱਲੇ ਦੇ ਰਹਿਣ ਵਾਲੇ ਤਿੰਨ ਹੋਰ ਸਾਥੀ ਅਜੇ ਨਿਤੀਸ਼ ਕੁਮਾਰ ਅਤੇ ਰਵੀ ਕੁਮਾਰ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਹੈ। ਕ੍ਰਾਈਮ ਬਰਾਂਚ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਪਲਟਨ ਪਾਰਕ ਦੇ ਵਿੱਚ ਲੁਟੇਰਿਆਂ ਦਾ ਇੱਕ ਗੈਂਗ ਦੇਖਿਆ ਗਿਆ ਹੈ । ਜੋ ਕਿ ਲੁੱਟ ਦੀ ਸਾਜਿਸ਼ ਬਣਾ ਰਹੇ ਸਨ। ਜਿਸ ਤੋਂ ਬਾਅਦ ਏਐਸਆਈ ਗੁਰਚਰਨ ਸਿੰਘ ਨੇ ਮੌਕੇ ਤੇ ਜਾ ਕੇ ਰੇਡ ਕੀਤੀ ਅਤੇ ਲੁਟੇਰਿਆਂ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ।