ਉਤਰਾਖੰਡ -(ਮਨਦੀਪ ਕੌਰ)- ਉੱਤਰਾਖੰਡ ਦੇ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਤੋਂ ਪਹਿਲਾਂ ਬਰਫ ਸਾਫ ਕਰਨਾ ਅਤੇ ਰਾਸਤਾ ਤਿਆਰ ਕਰਨ ਦੇ ਲਈ ਭਾਰਤੀ ਇਹ ਫੌਜ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਪਹੁੰਚ ਗਈ ਹੈ। ਅਤੇ ਆਪਣਾ ਕੰਮ ਸ਼ੁਰੂ ਹੀ ਕਰ ਦਿੱਤਾ ਹੈ। ਇਸ ਵਾਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ । ਇਸ ਸਮਾਰੋਹ ਦੀ ਸ਼ਾਨ ਵਧਾਉਣ ਲਈ ਉੱਤਰਾਖੰਡ ਦੇ ਰਾਜਪਾਲ, ਲੈਫਟੀਨੈਂਟ ਜਨਰਲ ਐਸ ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕਈ ਮੰਤਰੀ ਅਤੇ ਸੰਤ ਤੇ ਹੋਰ ਪਤਵੰਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਰਿਸ਼ੀਕੇਸ਼ ਜਾਣਗੇ ਅਤੇ ਆਸ਼ੀਰਵਾਦ ਪ੍ਰਾਪਤ ਕਰਨਗੇ।
ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਨੇ ਸਾਰੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਕਰਨ ਅਤੇ ਦਿਲੋਂ ਸਨਮਾਨ ਕਰਨ ਸਾਰੇ ਪੁਖਤਾ ਪ੍ਰਬੰਧ ਕਰ ਲਏ ਹਨ। ਲਗਭਗ 15 ਹਜਾਰ ਫੁੱਟ ਦੀ ਉਚਾਈ ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਇੱਕ ਪਾਰਟ ਸ਼ਰਧਾਲੂਆਂ ਲਈ 25 ਮਈ ਤੋਂ ਖੋਲ ਦਿੱਤੇ ਜਾਣਗੇ। ਸੋ ਪਹਿਲਾਂ ਫੌਜ ਨੇ ਸਾਰੇ ਇਲਾਕੇ ਦਾ ਸਰਵੇਖਣ ਕੀਤਾ ਸੀ ਅਤੇ ਸਾਰੇ ਰਸਤੇ ਸਾਫ ਕੀਤੇ ਸਨ । ਤਾਂ ਜੋ ਸੜਕ ਬਣਾਉਣ ਦਾ ਕੰਮ ਅੱਖੀਆਂ ਤਾਂ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਸ਼ੁਰੂ ਹੋ ਸਕੇ।