ਗੁਰਦਾਸਪੁਰ -(ਮਨਦੀਪ ਕੌਰ )- ਆਲਾ ਨੇੜੇ ਸਥਿਤ ਨੈਸ਼ਨਲ ਹਾਈਵੇ ਉੱਤੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਨੇ ਆਪਣੇ ਆਪ ਨੂੰ ਫੰਦਾ ਲਗਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਨ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਜੋ ਕਾਫੀ ਲੰਬੇ ਸਮੇਂ ਤੋਂ ਪੈਟਰੋਲ ਪੰਪ ਉੱਤੇ ਮੈਨੇਜਰ ਦੇ ਰੂਪ ਵਿੱਚ ਕੰਮ ਕਰਦਾ ਸੀ। ਜਦੋਂ ਪੈਟਰੋਲ ਪੰਪ ਦੇ ਹੋਰ ਵਰਕਰ ਉਥੇ ਪਹੁੰਚੇ ਤਾਂ ਉਹਨਾਂ ਨੇ ਮੈਨੇਜਰ ਦੀ ਲਾਸ਼ ਨੂੰ ਪੱਖੇ ਨਾਲ ਲਟਕਦੇ ਹੋਏ ਦੇਖਿਆ। ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੈਟਰੋਲ ਪੰਪ ਦੇ ਮਾਲਕ, ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਤਨੀ ਘਟਨਾ ਸਥਾਨ ਤੇ ਪਹੁੰਚ ਕੇ ਆਪਣੀ ਪਤੀ ਦੀ ਲਾਸ਼ ਨੂੰ ਦੇਖ ਕੇ ਫੁੱਟ ਫੁੱਟ ਰੋਣ ਲੱਗੀ। ਬਹੁਤ ਤਰਲੇ ਮਾਰ ਕੇ ਕਹਿ ਰਹੀ ਸੀ ਕਿ ਉਸ ਦੇ ਤਿੰਨ ਬੱਚੇ ਹਨ। ਦੋ ਧੀਆਂ ਅਤੇ ਇੱਕ ਪੁੱਤਰ ਹਨ ਹੁਣ ਉਹਨਾਂ ਦਾ ਕੀ ਬਣੂੰ ਗਾ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਉਸਨੇ ਦੱਸਿਆ ਕਿ ਵਿਕਰਮਜੀਤ ਸਿੰਘ ਨੇ ਉਹਨਾਂ ਨੇ ਦੱਸਿਆ ਸੀ ਕਿ ਪੈਟਰੋਲ ਪੰਪ ਦੇ ਹਿਸਾਬ ਕਿਤਾਬ ਦੇ ਵਿੱਚ ਤਕਰੀਬਨ 10 ਲੱਖ ਦਾ ਫਰਕ ਆ ਰਿਹਾ ਹੈ। ਇਹੀ ਚਿੰਤਾ ਉਸਦੀ ਮੌਤ ਦਾ ਕਾਰਨ ਬਣੀ ਹੈ । ਇਸ ਤੋਂ ਇਲਾਵਾ ਪੈਟਰੋਲ ਪੰਪ ਨੂੰ ਠੇਕੇ ਤੇ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਪੈਟਰੋਲ ਪੰਪ ਤੇ ਨਹੀਂ ਆਇਆ ਇਸ ਲਈ ਉਸ ਨੂੰ ਖੁਦਕੁਸ਼ੀ ਦੇ ਕਾਰਨ ਦਾ ਨਹੀਂ ਪਤਾ।
ਇਸ ਮਾਮਲੇ ‘ਚ ਪੁਲਿਸ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਜਾਅ ਕੇ ਜਾਂਚ ਕਰਨ ‘ਤੇ ਮ੍ਰਿਤਕ ਦੀ ਜੇਬ ‘ਚੋਂ ਇਕ ਚਿੱਠੀ ਮਿਲੀ ਹੈ ਜਿਸ ‘ਚ ਲਿਖਿਆ ਸੀ, “ਮੇਨੂੰ ਮਾਫ਼ ਕਰ ਦਿਓ, ਹਿਸਾਬ ‘ਚ ਫਰਕ ਹੈ” ਅਤੇ ਨਾਲ ਕੁਝ ਹੋਰ ਹਿਸਾਬ ਦਾ ਜ਼ਿਕਰ ਵੀ ਸੀ। ਪੁਲਿਸ ਨੇ ਲਾਸ਼ ਅਤੇ ਉਸ ਚਿੱਠੀ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਦ ਤੱਕ ਪੋਸਟਮਾਰਟਮ ਰਿਪੋਰਟ ਅਤੇ ਹਿਸਾਬ ਦੀ ਪੂਰੀ ਜਾਂਚ ਨਹੀਂ ਹੋ ਜਾਂਦੀ, ਬਾਕੀ ਅੱਗੇ ਦੀ ਕਰਵਾਈ ਜਾਰੀ ਰਹੇਗੀ।