ਜਲੰਧਰ -(ਮਨਦੀਪ ਕੌਰ)- PAP ਵਿੱਚ ਕਲਰਕ ਦਾ ਪੇਪਰ ਦੇਣ ਆਏ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਕੇਂਟ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਉੰਕਿ ਆਰੋਪੀ ਆਪਣੇ ਸਾਥੀ ਲਈ ਪੇਪਰ ਦੇਣ ਆਇਆ ਸੀ। ਆਰੋਪੀ ਦੀ ਪਹਿਚਾਣ ਫਿਰੋਜ਼ਪੁਰ ਦੇ ਰਹਿਣ ਵਾਲੇ ਦਲੇਰ ਸਿੰਘ ਦੇ ਰੂਪ ਵਿੱਚ ਹੋਈ ਹੈ । ਥਾਣਾ ਕੇਂਟ ਦੇ ਅਧਿਕਾਰੀ ASI ਚੈਨ ਸਿੰਘ ਨੇ ਦੱਸਿਆ ਕਿ ਪ੍ਰੀਕਸ਼ਾ ਸੁਪਰੀਡੈਂਟ ਦੇ ਬਿਆਨਾਂ ਉੱਤੇ ਇਹ ਪਰਚਾ ਦਰਜ ਕਰਾਇਆ ਗਿਆ ਹੈ ।
ਪੁਲਿਸ ਦਾ ਕਹਿਣਾ ਹੈ ਕਿ ਉਹ ਆਰੋਪੀ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ। ਤਾਂ ਕਿ ਉਸ ਤੋਂ ਦਿਨ ਰਾਤ ਪੁੱਛਤਾਸ਼ ਹੋ ਸਕੇ । ਉਸਨੇ ਆਪਣੇ ਦੋਸਤ ਦੀ ਮਦਦ ਕਰਨ ਲਈ ਉਸ ਕੋਲੋਂ ਪੈਸੇ ਲਏ ਹਨ ਜਾਂ ਨਹੀਂ ।
ਦੱਸਿਆ ਜਾ ਰਿਹਾ ਹੈ ਕਿ ਆਰੋਪੀ ਦਲੇਰ ਸਿੰਘ ਆਪਣੇ ਦੋਸਤ ਦਾ ਕਲਰਕ ਦਾ ਪੇਪਰ ਦੇਣ PAP ਪਹੁੰਚਿਆ । ਪੇਪਰ ਹੋਣ ਤੋਂ ਪਹਿਲਾਂ ਸਾਰੇ ਦਸਤਾਵੇਜ ਚੈੱਕ ਕੀਤੇ ਗਏ। ਦਲੇਰ ਸਿੰਘ ਨੇ ਸਾਰੇ ਦਸਤਾਵੇਜ ਆਪਣੇ ਦੋਸਤ ਦੇ ਦਿਖਾ ਦਿੱਤੇ । ਜਿਸ ਵਿੱਚ ਇਹ ਪਹਿਚਾਨ ਵੀ ਨਹੀਂ ਹੋਈ ਕਿ ਇਹ ਵਿਅਕਤੀ ਉਹੀ ਹੈ ਜਾਂ ਕੋਈ ਹੋਰ।