ਜਲੰਧਰ -(ਮਨਦੀਪ ਕੌਰ)- ਨਗਰ ਨਿਗਮ ਦੇ ਨਵੇਂ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਪਣਾ ਪਦ ਸੰਭਾਲਦੇ ਹੀ ਨਿਗਮ ਦਾ ਬਿਲਡਿੰਗ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਨੇ ਨਜਾਇਜ਼ ਬਿਲਡਿੰਗਾਂ ਉੱਤੇ ਤਾਬੜ ਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ ਨੇ ਆਪਣੇ ਸੈਕਟਰ ਵਿੱਚ ਕਈ ਥਾਵਾਂ ਉੱਤੇ ਕਾਰਵਾਈ ਕਰਦੇ ਹੋਏ ਨਜਾਇਜ਼ ਤਰੀਕੇ ਨਾਲ ਬਣੀਆਂ ਹੋਈਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਲੰਬਾ ਪਿੰਡ ਰੋਡ ਤੇ ਮੌਜੂਦ ਅਰਜੁਨ ਨਗਰ ਲੱਧੇਵਾਲ ਦੇ ਖੇਤਰ ਵਿੱਚ ਆਉਂਦੇ ਗਰੀਨ ਕਾਉਂਟੀ ਦੇ ਸਾਹਮਣੇ ਅਤੇ ਗੁਲਮੋਹਰ ਸਿਟੀ ਦੀ ਬੈਕ ਸਾਈਡ ਕੀਤੀ ਗਈ ਹੈ।
ਜਾਣਕਾਰੀ ਦੇ ਮੁਤਾਬਿਕ ਇਹਨਾਂ ਥਾਵਾਂ ਉੱਤੇ ਪਿਛਲੇ ਕਈ ਸਮੇਂ ਤੋਂ ਬਿਨਾਂ ਨਕਸ਼ਾ ਪਾਸ ਕਰਵਾਏ ਕਈਆਂ ਦੁਕਾਨਾਂ ਬਣਾਈਆਂ ਗਈਆਂ ਸਨ। ਹੁਣ ਡੀਲਰਾਂ ਦੁਆਰਾ ਇਹਨਾਂ ਦੁਕਾਨਾਂ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਕਰਕੇ ਨਗਰ ਨਿਗਮ ਨੇ ਸਖਤ ਉਠਾਉਂਦੇ ਹੋਏ ਇਹਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ।