ਜਲੰਧਰ -(ਮਨਦੀਪ ਕੌਰ )-CM ਭਗਵੰਤ ਨਾਮ ਦੇ ਦਿਸ਼ਾ ਨਿਰਦੇਸ਼ਾ ਦੇ ਚਲਦੇ 30 ਮਈ ਤਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜਲੰਧਰ ਦੇ ਥਾਣਾ 1 ਦੇ ਅਧੀਨ ਆਉਂਦੇ ਸਲੇਮਪੁਰ ਵਿਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ I ਇਸ ਦੌਰਾਨ 2 ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਹਨ I ਜਿਸ ਵਿਚ ਅਸ਼ੋਕ ਵਿਹਾਰ ਵਿਚ ਇਕ ਮਹਿਲਾ ਤਸਕਰ ਨਿਸ਼ਾ ਖ਼ਾਨਦਾ ਘਰ ਹੈ ਅਤੇ ਦੂਜਾ ਗੁਰੂ ਅਮਰਦਾਸ ਵਿਚ ਦੀਪ ਸਿੰਘ ਦਾ ਘਰ ਹੈ I
ਪੁਲਿਸ ਦਾ ਕਹਿਣਾ ਹੈ ਕੇ ਹਨ ਦੋਵਾਂ ਖਿਲਾਫ ਪਹਿਲਾ ਵੀ NDPS ਦੇ ਪਰਚੇ ਦਰਜ ਹਨ I ਅੱਜ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਨਗਰ ਨਿਗਮ ਦੀ ਅਘੁਵਾਈ ਹੇਠ ਹਨ ਦੋਵਾਂ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਹਨ I ਪੁਲਿਸ ਦਾ ਕਹਿਣਾ ਹੈ ਕੇ ਇਹ ਦੋਵੇ ਘਰ ਨਸ਼ੇ ਦੀ ਵਿਕਰੀ ਕਰ ਕੇ ਬਣਾਏ ਗਏ ਹਨ I ਅਤੇ ਹਨ ਉੱਤੇ ਪਹਿਲਾ ਵੀ ਨਸ਼ੇ ਖਿਲਾਫ ਬੁਹਤ ਪਰਚੇ ਦਰਜ ਹਨ I ਜਿਸ ਦੇ ਬਾਅਦ ਹੀ ਪ੍ਰਸ਼ਾਸ਼ਨ ਵਲੋਂ ਹਨ ਉੱਤੇ ਕਾਰਵਾਈ ਕੀਤੀ ਗਈ ਹੈ I