ਚੰਡੀਗੜ੍ਹ -(ਮਨਦੀਪ ਕੌਰ )- ਪੰਜਾਬ ਵਿੱਚ ਵਰਦੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਹਾਲਾਂਕਿ ਬੀਤੀ ਸ਼ਾਮ ਚੱਲੀ ਹਨੇਰੀ ਅਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਥੋੜੀ ਰਾਹਤ ਜਰੂਰ ਦਵਾਈ ਹੈ ਪਰ ਮੌਸਮ ਵਿਭਾਗ ਵੱਲੋਂ ਅੱਜ ਵੀ ਹੇ ਜਿਲਿਆਂ ਵਿੱਚ ਲੂ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਕਈ ਜ਼ਿਲਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਨੇ ਇਸ ਪੂਰੇ ਹਫਤੇ ਮੌਸਮ ਖਰਾਬ ਰਹਿਣ ਦੀ ਚੇਤਾਵਨੀ ਦਿੱਤੀ ਹੈ।
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 46 ਡਿਗਰੀ ਤਾਪਮਾਨ ਦੇ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਜਿਹਾ ਉੱਥੇ ਹੀ ਸਭ ਤੋਂ ਘੱਟ ਤਾਪਮਾਨ ਪਠਾਨਕੋਟ ਵਿੱਚ ਦਰਜ ਕੀਤਾ ਗਿਆ ਜਿੱਥੇ ਘੱਟੋ ਘੱਟ ਤਾਪਮਾਨ 28 ਡਿਗਰੀ ਰਿਹਾ ਸ਼ਾਮ ਵੇਲੇ ਚੱਲੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਨਹੀਂ ਹੋਵੇਗਾ ਤੇ ਫਿਰ ਦੋ ਤੋਂ ਚਾਰ ਡਿਗਰੀ ਤੱਕ ਗਿਰਾਵਟ ਵੀ ਆਵੇਗੀ।
ਮੌਸਮ ਵਿਭਾਗ ਵੱਲੋਂ ਅੱਜ ਤਰਨ-ਤਾਰਨ, ਫਿਰੋਜ਼ਪੁਰ ,ਫਰੀਦਕੋਟ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਲੂ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਗੁਰਦਾਸਪੁਰ ,ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ ,ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, S .A.S ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਲੂ ਦੀ ਚੇਤਾਵਨੀ ਦਿੱਤੀ ਗਈ ਹੈ । ਇਹਨਾਂ ਸਾਰੇ ਜਿਲਿਆਂ ਵਿੱਚ ਵਾਰਮ ਨਾਈਟ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਦੂਸਰੇ ਪਾਸੇ ਪੰਜਾਬ ਦੇ ਕਈ ਜਿਲਿਆਂ ਵਿੱਚ ਪੂਰਾ ਹਫਤਾ ਮੀਂ ਹਨੇਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪਠਾਨਕੋਟ ,ਹੁਸ਼ਿਆਰਪੁਰ, ਰੂਪ-ਨਗਰ ਤੇ S.A.S ਨਗਰ ਕੱਲ ਜਾਨੀ 15 ਜੂਨ ਨੂੰ ਪਠਾਣਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ,ਰੂਪ-ਨਗਰ, ਐਸ ਏ ਐਸ ਨਗਰ ,ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਅਤੇ 16 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ,ਹੁਸ਼ਿਆਰਪੁਰ, ਨਵਾਂ ਸ਼ਹਿਰ ,ਰੂਪਨਗਰ, ਐਸਏਐਸ ਨਗਰ ,ਫਤਿਹਗੜ੍ਹ ਸਾਹਿਬ ,ਅਤੇ ਪਟਿਆਲਾ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਵਿਭਾਗ ਮੁਤਾਬਿਕ ਇਸ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਤੱਕ ਗਿਰਾਵਟ ਆ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਵਰਦੀ ਗਰਮੀ ਤੋਂ ਥੋੜੀ ਰਾਹਤ ਮਿਲੇਗੀ।