ਲੁਧਿਆਣਾ -(ਮਨਦੀਪ ਕੌਰ )- ਬੀਤੇ ਦਿਨੀ ਕਨੇਡਾ ਦੇ ਵਿੱਚ ਲੁਧਿਆਣਾ ਦੇ ਵੱਡੇ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸੇ ਕਤਲ ਦੀ ਜਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਢਿੱਲੋ ਨੇ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਲਈ ਹੈ ।
ਗੋਲਡੀ ਢਿੱਲੋ ਨੇ ਦਾਵਾ ਕੀਤਾ ਹੈ ਕਿ ਦਰਸ਼ਨ ਸਿੰਘ ਸਾਹਸੀ ਵੱਡੇ ਪੱਧਰ ਉੱਤੇ ਚਿੱਟੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਿਲ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਦੋਂ ਉਹਨਾਂ ਨੇ ਦਰਸ਼ਨ ਸਿੰਘ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਦਾ ਨੰਬਰ ਵੀ ਬਲੋਕ ਦੇ ਵਿੱਚ ਪਾ ਦਿੱਤਾ। ਜਦ ਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਦਰਸ਼ਨ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਕਰੋੜਾਂ ਰੁਪਏ ਕਮਾਏ ਹਨ ਅਤੇ ਇੱਕ ਵੱਡਾ ਬਿਜ਼ਨਸ ਸੈਟ ਅਪ ਕੀਤਾ ਹੈ। ਅਤੇ ਉਹਨਾਂ ਨੇ ਅੱਜ ਤੱਕ ਵੀ ਕਿਸੇ ਨੂੰ ਵੀ ਮਦਦ ਕਰਨ ਤੋਂ ਇਨਕਾਰ ਨਹੀਂ ਕੀਤਾ।
ਪਰ ਹਾਲ ਦੇ ਵਿੱਚ ਹੀ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਇਹ ਦਾਅਵਾ ਕੀਤਾ ਹੈ ਕਿ ਦਰਸ਼ਨ ਸਿੰਘ ਸਾਹਸੀ ਵੱਡੇ ਪੱਧਰ ਉੱਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇ ਵਿੱਚ ਸ਼ਾਮਿਲ ਸੀ। ਜਿਸ ਉਪਰੰਤ ਉਸ ਦ ਕੋਲੋਂ ਪੈਸੇ ਮੰਗੇ ਗਏ ਤਾਂ ਉਸ ਨੇ ਮਨਾ ਕਰ ਦਿੱਤਾ ਅਤੇ ਉਨਾਂ ਦਾ ਨੰਬਰ ਵੀ ਬਲੋਕ ਕਰ ਦਿੱਤਾ ਜਿਸ ਦੇ ਕਾਰਨ ਉਨਾਂ ਨੇ ਦਰਸ਼ਨ ਸਿੰਘ ਸਾਹਸੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

