ਹੁਸ਼ਿਆਰਪੁਰ -(ਮਨਦੀਪ ਕੌਰ)- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਤੇ ਅਫਸੋਸ ਭਰੀ ਖਬਰ ਹੁਸ਼ਿਆਰਪੁਰ ਤੋਂ ਮਿਲ ਰਹੀ ਹੈ ।ਦੱਸ ਦਈਏ ਬੀਤੇ ਦਿਨੀ ਇੱਕ ਪੰਜ ਸਾਲਾਂ ਕਿਡਨੈਪ ਹੋਏ ਮਾਸੂਮ ਬੱਚੇ ਦੀ ਲਾਸ਼ ਸ਼ਮਸ਼ਾਨ ਘਾਟ ਦੇ ਝਾੜੀਆਂ ਦੇ ਵਿੱਚੋਂ ਮਿਲੀ ਸੀ । ਜਿਸ ਨੂੰ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ। ਅੱਜ ਪੁਲਿਸ ਵੱਲੋਂ ਉਸ ਮਾਸੂਮ ਦੀ ਦੇਹ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਜਾਇਆ ਗਿਆ।
ਸੂਤਰਾਂ ਅਨੁਸਾਰ ਪੁਲਿਸ ਵੱਲੋਂ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅਪਰਾਧੀ ਇੱਕ ਪ੍ਰਵਾਸੀ ਹੈ । ਜੋ ਕਿ ਬੱਚੇ ਨੂੰ ਪਹਿਲਾਂ ਤੋਂ ਜਾਣਦਾ ਸੀ। ਅਤੇ ਉਸ ਨੂੰ ਬੁਲਾ ਕੇ ਅਤੇ ਉਸ ਦ ਨਾਲ ਹੱਥ ਮਿਲਾ ਕੇ ਲੰਘਦਾ ਸੀ। ਰੋਜ਼ ਦੀ ਤਰ੍ਹਾਂ ਉਹ ਛੋਟਾ ਜਿਹਾ ਮਾਸੂਮ ਆਪਣੀ ਭੈਣ ਦੇ ਨਾਲ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਗਿਆ ਪਰ ਵੱਡੀ ਭੈਣ ਅੰਦਰ ਚਲੀ ਗਈ ਤਾਂ ਉਹ ਛੋਟਾ ਮਸੂਮ ਬਾਹਰ ਖੇਡਣ ਲੱਗ ਗਿਆ ਜਿਸ ਤੋਂ ਬਾਅਦ ਉਸ ਪਰਵਾਸੀ ਨੇ ਉਸਨੂੰ ਦੇਖਿਆ ਤੇ ਉਸ ਨੂੰ ਆਪਣੇ ਨਾਲ ਲੈ ਗਿਆ ਬੱਚਾ ਚੀਕਦਾ ਰਿਹਾ ਚਿਲਾਉਂਦਾ ਰਿਹਾ ਕਿ ਮੇਰਾ ਘਰ ਇਧਰ ਨਹੀਂ ਹੈ ਲੇਕਿਨ ਉਹ ਉਸ ਨੂੰ ਟੋਫੀ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੰਜ ਸਾਲਾਂ ਮਾਸੂਮ ਦੀ ਭਾਲ ਸ਼ੁਰੂ ਕੀਤੀ ਗਈ। ਪਰ ਉਸ ਮਾਸੂਮ ਲਈ ਰੱਬ ਨੇ ਕੁਝ ਹੋਰ ਹੀ ਸੋਚ ਕੇ ਰੱਖਿਆ ਸੀ। ਕਲ ਉਸ ਬੱਚੇ ਦੀ ਲਾਸ਼ ਸ਼ਮਸ਼ਾਨ ਘਾਟ ਦੇ ਪਿੱਛੇ ਝਾੜੀਆਂ ਦੇ ਵਿੱਚੋਂ ਮਿਲੀ ਜਦੋਂ ਪੋਸਟਮਾਰਟਮ ਲਈ ਉਸਨੂੰ ਭੇਜਿਆ ਗਿਆ ਤਾਂ ਪਤਾ ਚੱਲਿਆ ਕਿ ਉਸਦੇ ਨਾਲ ਦੁਸ਼ਕਰਮ ਕਰਕੇ ਉਸ ਦੇ ਅੰਦਰ ਰਾੜ ਪਾਈ ਗਈ ਅਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ।ਤੇ ਫਿਰ ਉਸ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਇਨਸਾਫ ਦਿਵਾਉਣ ਲਈ ਪਿੰਡ ਦੇ ਸਾਰੇ ਲੋਕ ਸੜਕਾਂ ਤੇ ਉਤਰ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਪੁਲਿਸ ਦੋਸ਼ੀ ਦਾ ਹਫਤੇ ਦੇ ਵਿੱਚ ਚਲਾਨ ਪੇਸ਼ ਕਰੇ ਅਤੇ ਉਸ ਨੂੰ ਸ਼ਰੇਆਮ ਖੁੱਲੇ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਫਾਂਸੀ ਦਵੇ। ਹੀ ਤਾਂ ਅਸੀਂ ਆਪਣਾ ਪ੍ਰੋਟੈਸਟ ਸ਼ੁਰੂ ਕਰਾਂਗੇ। ਕੋਰ ਪ੍ਰੋਟੈਸਟ ਇਦਾਂ ਦਾ ਹੋਏਗਾ ਜਿਸ ਬਾਰੇ ਸਰਕਾਰ ਨੇ ਸੋਚਿਆ ਵੀ ਨਹੀਂ ਹੋਵੇਗਾ। ਬੱਚੇ ਨੂੰ ਅੰਤਿਮ ਵਿਦਾਈ ਦੇਣ ਲਈ ਨਿਹੰਗ ਜਥੇਬੰਦੀਆਂ ਅਤੇ ਅਲਗ ਅਲਗ ਸੰਗਠਨਾਂ ਦੇ ਲੋਕ ਮੌਕੇ ਉੱਤੇ ਪਹੁੰਚ ਗਏ ਹਨ ਜਿਨਾਂ ਦਾ ਕਹਿਣਾ ਹੈ ਕਿ ਹੁਣ ਇਥੋਂ ਪਰਵਾਸੀਆਂ ਨੂੰ ਵਾਪਸ ਆਉਣਾ ਦੇ ਦੇਸ਼ ਭੇਜਣ ਦਾ ਟਾਈਮ ਆ ਗਿਆ ਹੈ।